ਲੁਧਿਆਣਾ, 25 ਦਸੰਬਰ, ਦੇਸ਼ ਕਲਿੱਕ ਬਿਓਰੋ :
ਲੁਧਿਆਣਾ ਵਿੱਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਮਾਂ ਪੁੱਤ ਦਾ ਕਤਲ ਕਰ ਦਿੱਤਾ ਗਿਆ। ਮਾਂ ਪੁੱਤ ਦੀ ਲਾਸ਼ ਬੰਦ ਕਮਰੇ ਵਿੱਚੋਂ ਮਿਲੀਆਂ ਹਨ। ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਬਦਬੂ ਫੈਲਣ ਦੀ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਖਬਰ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਦੋਂ ਘਰ ਦਾ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਈ ਤਾਂ ਦੇਖਿਆ ਕਿ ਮਾਂ ਪੁੱਤ ਦੀ ਲਾਸ਼ ਬੁਰੀ ਹਾਲਤ ਵਿੱਚ ਪਈ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਹਿਚਾਣ ਸੋਨੀਆ ਅਤੇ ਉਸਦੇ ਪੁੱਤਰ ਕਾਰਤਿਕ ਵਜੋਂ ਹੋਈ ਹੈ।
ਮੁਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਔਰਤ ਦਾ ਪਤੀ ਨਾਲ ਪਹਿਲਾਂ ਤਲਾਕ ਹੋ ਗਿਆ ਸੀ। ਹੁਣ ਉਹ ਇਕ ਵਿਅਕਤੀ ਲਾਲ ਲਿਵ ਇਨ ਵਿੱਚ ਰਹਿ ਰਹੀ ਸੀ। ਲੋਕਾਂ ਨੇ ਦੱਸਿਆ ਕਿ ਕਰੀਬ 4 ਸਾਲ ਤੋਂ ਸੋਨੀਆ ਆਪਣੇ ਪੁੱਤਰ ਨਾਲ ਇੱਥੇ ਰਹਿੰਦੀ ਸੀ। ਉਸਦਾ ਪਹਿਲਾਂ ਤਲਾਕ ਹੋਇਆ ਹੈ। ਕੁਝ ਸਮਾਂ ਪਹਿਲਾਂ ਇਕ ਹੋਰ ਵਿਅਕਤੀ ਉਸ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਿਹਾ ਸੀ। ਇਹ ਵਿਅਕਤੀ ਕਈ ਵਾਰ ਔਰਤ ਦੇ ਘਰ ਆਉਂਦਾ ਸੀ। ਉਸ ਨਾਲ ਰਹਿਣ ਵਾਲਾ ਵਿਜੇ ਕੁਮਾਰ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਔਰਤ ਦੇ ਪਹਿਲੇ ਪਤੀ ਨੂੰ ਹਿਰਸਾਤ ਵਿਚ ਲੈ ਲਿਆ। ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।