ਮੋਰਿੰਡਾ 28 ਦਸੰਬਰ ( ਭਟੋਆ )
ਜ਼ਿਲਾ ਰੂਪਨਗਰ ਦੇ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਜ਼ਿਲ੍ਹੇ ਦੇ ਅੱਧੀ ਦਰਜਨ ਤੋਂ ਵੱਧ ਥਾਣਾ ਮੁਖੀਆਂ ਅਤੇ ਚੌਂਕੀ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ।
ਇਸ ਸਬੰਧੀ ਜਿਲਾ ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਸੁਨੀਲ ਕੁਮਾਰ ਨੂੰ ਐਸਐਚਓ ਸਾਈਬਰ ਕ੍ਰਾਈਮ ਰੋਪੜ ਤੋਂ ਬਦਲ ਕੇ ਐਸਐਚ ਓ ਸਿੰਘ ਭਗਵੰਤਪੁਰ, ਇੰਸਪੈਕਟਰ ਸ਼ਵਿੰਦਰ ਸਿੰਘ ਨੂੰ ਐਸਐਚਓ ਸਿੰਘ ਭਗਵੰਤਪੁਰਾ ਤੋਂ ਬਦਲ ਕੇ ਐਸਐਚਓ ਮੋਰਿਡਾ ਸਦਰ ਥਾਣਾ,, ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਐਸਐਚ ਓ ਮੋਰਿੰਡਾ ਸਦਰ ਤੋਂ ਬਦਲ ਕੇ ਪੁਲਿਸ ਲਾਈਨ ਰੂਪਨਗਰ, ਹਰਵਿੰਦਰ ਕੌਰ ਇੰਚਾਰਜ ਬੇਲਾ ਚੌਂਕੀ ਨੂੰ ਐਸਐਚਓ ਸਾਈਬਰ ਕ੍ਰਾਈਮ ਰੋਪੜ, ਏਐਸਆਈ ਕਸ਼ਮੀਰੀ ਲਾਲ ਨੂੰ ਪੁਲਿਸ ਸਟੇਸ਼ਨ ਮੋਰਿੰਡਾ ਸ਼ਹਿਰੀ ਤੋਂ ਇੰਚਾਰਜ ਬੇਲਾ ਚੌਂਕੀ , ਸਬ ਇੰਸਪੈਕਟਰ ਗੁਰਬਖ ਸਿੰਘ ਨੂੰ ਪੁਲਿਸ ਲਾਈਨ ਰੋਪੜ ਤੋਂ ਬਦਲ ਕੇ ਇੰਚਾਰਜ ਸ੍ਰੀ ਆਨੰਦਪੁਰ ਸਾਹਿਬ ਸਿਟੀ ਪੁਲਿਸ ਚੌਂਕੀ ਅਤੇ ਏਐਸਆਈ ਜਸਮੇਰ ਸਿੰਘ ਨੂੰ ਪੁਲਿਸ ਚੌਂਕੀ ਸ੍ਰੀ ਅਨੰਦਪੁਰ ਸਾਹਿਬ ਤੋਂ ਰੋਪੜ ਸਦਰ ਪੁਲਿਸ ਸਟੇਸ਼ਨ ਵਿੱਚ ਬਦਲਿਆ ਗਿਆ ਹੈ। ਜਿਲਾ ਪੁਲਿਸ ਮੁਖੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਬਦਲੇ ਗਏ ਇਹਨਾਂ ਸਾਰੇ ਅਧਿਕਾਰੀਆਂ ਨੂੰ ਬਦਲੀ ਦੇ ਨਵੇਂ ਸਥਾਨਾਂ ਤੇ ਆਪੋ ਆਪਣੇ ਅਹੁਦੇ ਤੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ । ਜਿਸ ਤੇ ਅਮਲ ਕਰਦਿਆਂ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਐਸਐਚਓ ਮੋਰਿੰਡਾ ਸਦਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਇਸ ਸਬੰਧੀ ਗੱਲ ਕਰਦਿਆਂ ਇੰਸਪੈਕਟਰ ਸ਼ਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣਾ ਅਤੇ ਨਸ਼ਾ ਤਸਕਰਾਂ ਤੇ ਹੋਰ ਗੈਰਸਮਾਜੀ ਕੰਮ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣਾ, ਉਹਨਾਂ ਦੀ ਪਹਿਲ ਹੋਵੇਗੀ। ਉਹਨਾਂ ਸਮੂਹ ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿ ਉਹ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੁਲਿਸ ਨੂੰ ਸਹੀ ਜਾਣਕਾਰੀ ਮੁਹਈਆ ਕਰਵਾਉਣ ਤਾਂ ਜੋ ਇਹਨਾਂ ਅਨਸਰਾਂ ਨੂੰ ਕਾਬੂ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ । ਉਹਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।
ਇੰਸਪੈਕਟਰ ਸ਼ਵਿੰਦਰ ਸਿੰਘ ਨੇ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਾਨੂੰਨ ਅਨੁਸਾਰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।