ਪੱਤਰਕਾਰ ਮੁਕੇਸ਼ ਚੰਦਰਾ ਦਾ ਸੰਸਥਾਗਤ ਕਤਲ, ਲੋਕ ਪੱਖੀ ਪੱਤਰਕਾਰਤਾ ਲਈ ਗੰਭੀਰ ਚੁਣੌਤੀ: ਇਨਕਲਾਬੀ ਕੇਂਦਰ

Punjab

ਪੱਤਰਕਾਰ ਮੁਕੇਸ਼ ਚੰਦਰਾ ਦਾ ਸੰਸਥਾਗਤ ਕਤਲ, ਲੋਕ ਪੱਖੀ ਪੱਤਰਕਾਰਤਾ ਲਈ ਗੰਭੀਰ ਚੁਣੌਤੀ: ਇਨਕਲਾਬੀ ਕੇਂਦਰ

ਦਲਜੀਤ ਕੌਰ 

ਚੰਡੀਗੜ੍ਹ/ਬਰਨਾਲਾ, 8 ਜਨਵਰੀ, 2025: ਇਨਕਲਾਬੀ ਕੇਂਦਰ ਪੰਜਾਬ ਨੇ ਸੜਕ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰ ਮੁਕੇਸ਼ ਚੰਦਰਾ ਦੇ ਕਤਲ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਛੱਤੀਸਗੜ੍ਹ ਵਿੱਚ ਪੱਤਰਕਾਰ ਮੁਕੇਸ਼ ਚੰਦਰਾਕਰ ਦਾ ਬੇਰਹਿਮੀ ਨਾਲ਼ ਇਸ ਕਰਕੇ ਕਤਲ ਕਰ ਦਿੱਤਾ ਗਿਆ ਕਿ ਉਸ ਵੱਲੋਂ 56 ਕਰੋੜ ਦੀ ਸੜਕ ਨੂੰ 102 ਕਰੋੜ ਵਿੱਚ ਰੁਪਏ ਦਿਖਾ ਕੇ ਵੱਡਾ ਭ੍ਰਿਸ਼ਟਾਚਾਰ ਨੰਗਾ ਕੀਤਾ ਗਿਆ। ਹਾਲਾਂਕਿ ਇਸ ਭ੍ਰਿਸ਼ਟਾਚਾਰ ਵਿੱਚ ਮੁਕੇਸ਼ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ ਪਰ ਮੁਕੇਸ਼ ਨੇ ਪਰਵਾਹ ਨਾ ਕਰਦਿਆਂ ਸਭ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ। ਪ੍ਰਸਿੱਧ ਡਿਜੀਟਲ ਮੀਡੀਆ ਨਿਊਜ਼ ਚੈਨਲ ‘ਬਸਤਰ ਜੰਕਸ਼ਨ’ ਦਾ ਸੰਸਥਾਪਕ ਮੁਕੇਸ਼ ਛੱਤੀਸਗੜ੍ਹ ਵਿੱਚ ਆਪਣੀ ਜਾਂਚ ਅਤੇ ਜ਼ਮੀਨੀ ਰਿਪੋਰਟਾਂ ਲਈ ਜਾਣਿਆ-ਪਛਾਣਿਆ ਚਿਹਰਾ ਸੀ। ਭਾਰਤ ਵਿੱਚ ਲੋਕ ਪੱਖੀ ਪੱਤਰਕਾਰੀ ਬੇਹੱਦ ਖ਼ਤਰਨਾਕ ਦੌਰ ਵਿੱਚੋਂ ਲੰਘ ਰਹੀ ਹੈ। ਆਏ ਦਿਨ ਅਜਿਹੇ ਪੱਤਰਕਾਰਾਂ ਖਿਲਾਫ਼ ਝੂਠੇ ਮੁਕੱਦਮੇ, ਚੈਨਲ ਆਦਿ ਬੰਦ ਕਰਨ ਜਾਂ ਕਤਲ ਤੱਕ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਰ ਜੇ ਤੁਸੀਂ ਪੱਤਰਕਾਰੀ ਦੇ ਨਾਂ ਉੱਤੇ ਚਾਪਲੂਸੀ ਕਰਨਾ ਚਾਹੋ, ਦਿਨ-ਰਾਤ ਜਹਿਰ ਉਗਲਣਾ ਚਾਹੋ, ਲੋਟੂ ਹਾਕਮਾਂ ਦੀਆਂ ਚਾਪਲੂਸੀ ਭਰੀਆਂ ਇੰਟਰਵਿਊਆਂ ਤੇ ਮੂਰਖਤਾ ਭਰੀਆਂ ਗੱਲਾਂ ਕਰਨੀਆਂ ਚਾਹੋ ਤਾਂ ਤੁਸੀਂ ਸਰਕਾਰੀ ਇਨਾਮ ਦੇ ਹੱਕਦਾਰ ਹੋ ਜਾਵੋਗੇ। ਪਰ ਅਜਿਹੀ ਵਿਕਾਊ ਪੱਤਰਕਾਰਤਾ ਦੇ ਪਵਿੱਤਰ ਪੇਸ਼ੇ ਦੇ ਨਾਂ ਉੱਤੇ ਧੱਬਾ ਹਨ। ਮੁਕੇਸ਼ ਚੰਦਰਾ ਵਰਗੇ ਪੱਤਰਕਾਰ ਜੋ ਆਪਣੇ ਪੇਸ਼ੇ ਪ੍ਰਤੀ ਇਮਾਨਦਾਰ ਹਨ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਰਹੇ ਹਨ। ਰਾਮ ਚੰਦਰ ਛਤਰਪਤੀ ਤੋਂ ਲੈਕੇ ਸਿੱਦੀਕੀ ਕੱਪਨ ਤੱਕ ਇਸ ਦੀਆਂ ਉੱਘੜਵੀਆਂ ਉਦਾਹਰਣਾਂ ਹਨ। 

ਸੂਬਾਈ ਆਗੂਆਂ ਮੁਖਤਿਆਰ ਪੂਹਲਾ, ਜਸਵੰਤ ਜੀਰਖ, ਜਗਜੀਤ ਲਹਿਰਾ ਮੁਹੱਬਤ ਆਗੂਆਂ ਨੇ ਕਿਹਾ ਕਿ ਇਸੇ ਹੀ ਤਰ੍ਹਾਂ ਫ਼ਲਸਤੀਨ-ਇਜਰਾਈਲ ਜੰਗ ਵਿੱਚ ਵੀ 200 ਤੋਂ ਵੱਧ ਪੱਤਰਕਾਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਮੌਜੂਦਾ ਦੌਰ ਵਿੱਚ ਪੱਤਰਕਾਰੀ ਸਭ ਤੋਂ ਭੈੜੇ ਸਮਿਆਂ ਵਿੱਚੋਂ ਲੰਘ ਰਹੀ ਹੈ। ਭਾਰਤ ਪ੍ਰੈੱਸ ਫਰੀਡਮ ਇੰਡੈਕਸ ਵਿੱਚ ਇਸ ਸਾਲ 180 ਮੁਲਕਾਂ ਵਿੱਚੋਂ 161ਵੇਂ ਸਥਾਨ ਦੇ ਰਿਕਾਰਡ ‘ਤੇ ਸਭ ਤੋਂ ਮਾੜੇ ਸਥਾਨ ‘ਤੇ ਖਿਸਕ ਗਿਆ ਹੈ। ਸੁਤੰਤਰ ਪੱਤਰਕਾਰ ਅਤੇ ਮੀਡੀਆ ਮਾਲਕ ਜੋ ਜਾਂਚ ਦਾ ਕੰਮ ਕਰਦੇ ਹਨ ਜਾਂ ਉਹ ਜੋ ਸਰਕਾਰਾਂ ਦੀ ਆਲੋਚਨਾ ਕਰਦੇ ਹਨ (ਕੇਂਦਰੀ ਅਤੇ ਰਾਜ ਦੋਵੇਂ) ਸਰੀਰਕ ਖ਼ਤਰਿਆਂ ਦੇ ਨਾਲ-ਨਾਲ ਔਨਲਾਈਨ ਟਰੌਲਿੰਗ ਆਦਿਕ ਪਰੇਸ਼ਾਨੀਆਂ ਅਤੇ ਕਾਨੂੰਨੀ ਦੋਸ਼ਾਂ ਦਾ ਸਾਹਮਣਾ ਕਰਦੇ ਹਨ। ਅਜਿਹੀ ਹਾਲਤ ਵਿੱਚ ਬੇਸ਼ੱਕ ਆਪਣੇ ਪੇਸ਼ੇ ਪ੍ਰਤੀ ਇਮਾਨਦਾਰ ਪੱਤਰਕਾਰ ਲੋਕ ਸਰੋਕਾਰਾਂ ਸਮੇਤ ਪ੍ਰੈੱਸ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਸੁਚੇਤ ਰਹਿੰਦੇ ਹੋਏ ਆਪਣੀ ਆਵਾਜ਼ ਉਠਾ ਰਹੇ ਹਨ ਪਰ ਹਾਕਮਾਂ ਦੀ ਅੱਖ ਵਿੱਚ ਰੋੜ ਬਣਕੇ ਰੜਕ ਰਹੇ ਇਨ੍ਹਾਂ ਕਲਮਾਂ ਦੀ ਰਾਖੀ ਲਈ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਮੈਦਾਨ ਵਿੱਚ ਨਿੱਤਰਨਾ ਹੋਵੇਗਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।