ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਵਾਯੂ ਦੀ ਭਰਤੀ ਲਈ ਚਾਹਵਾਨ ਉਮੀਦਵਾਰ 27 ਜਨਵਰੀ ਤੱਕ ਆਨਲਾਈਨ ਮਾਧਿਅਮ ਰਾਹੀਂ ਕਰ ਸਕਦੇ ਹਨ ਅਪਲਾਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਜਨਵਰੀ: ਦੇਸ਼ ਕਲਿੱਕ ਬਿਓਰੋ
ਭਾਰਤੀ ਵਾਯੂ ਸੈਨਾ, ਅੰਬਾਲਾ ਵਿੰਗ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫੌ’ਚ ਅਗਨੀਵੀਰ ਸਕੀਮ ਅਧੀਨ ਅਗਨੀਵੀਰ ਦੀਆਂ ਅਸਾਮੀਆਂ (ਮਰਦਾਂ ਅਤੇ ਔਰਤਾਂ) ਲਈ ਆਨਲਾਇਨ ਫਾਰਮ ਰਜਿਸਟ੍ਰੇਸ਼ਨ 7/01/2025 ਤੋਂ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਨਲਾਇਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 27/01/2025, ਰਾਤ 10 ਵਜੇ ਤੱਕ ਹੈ।
ਜਿਹੜੇ ਉਮੀਦਵਾਰਾਂ ਦੀ ਜਨਮ ਮਿਤੀ 01/01/2005 ਅਤੇ 01/07/2008 ਦੌਰਾਨ ਦੀ ਹੈ, ਉਹ ਬਿਨੈਕਾਰ ਅਪਲਾਈ ਕਰ ਸਕਦੇ ਹਨ। ਇਸ ਅਸਾਮੀ ਲਈ ਬਿਨੈਕਾਰ ਨੇ 12ਵੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ (ਮਕੈਨੀਕਲ/ਇਲੈਕਟ੍ਰੀਕਲ/ਇਲੈਕਟ੍ਰੋਨਿਕਸ/ਆਟੋਮੋਬਾਇਲ/ਕੰਪਿਊਟਰ ਸਾਇੰਸ/Instrumentation Technology/Information Technology) ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾਵਾਂ ਵਿੱਚ ਪ੍ਰਾਰਥੀ ਦੇ ਇਮਤਿਹਾਨਾਂ ਵਿਚੋਂ 50 ਪ੍ਰਤੀਸ਼ਤ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹੋਣੇ ਚਾਹੀਦੇ ਹਨ। ਬਿਨੈਕਾਰ ਮਰਦਾਂ ਲਈ ਲੰਬਾਈ ਘੱਟੋਂ-ਘੱਟ 152 ਸੈਂਟੀਮੀਟਰ ਅਤੇ ਛਾਤੀ ਦੀ ਫੁਲਾਵਟ 5 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬਿਨੈਕਾਰ ਔਰਤਾਂ ਲਈ ਲੰਬਾਈ ਘੱਟੋਂ-ਘੱਟ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਇਮਤਿਹਾਨ ਵਿੱਚ ਰਜਿਸਟਰ ਕਰਨ ਲਈ ਫੀਸ 550/-ਰੁਪਏ ਸਮੇਤ ਜੀਐਸਟੀ ਹੈ। ਆਨਲਾਇਨ ਫਾਰਮ ਭਰਨ ਲਈ ਅਤੇ ਵਧੇਰੇ ਜਾਣਕਾਰੀ ਲਈ https://agnipathvayu.cdac.in ‘ਤੇ ਲਾਗ ਇੰਨ ਕੀਤਾ ਜਾ ਸਕਦਾ ਹੈ।