ਸ੍ਰੀ ਚਮਕੌਰ ਸਾਹਿਬ / ਮੋਰਿੰਡਾ 11 ਜਨਵਰੀ (ਭਟੋਆ)
ਸਟੇਟ ਅਵਾਰਡ ਪੰਜਾਬ ਕਲਾ ਮੰਚ ਰਜਿ: ਸ੍ਰੀ ਚਮਕੌਰ ਸਾਹਿਬ ਵੱਲੋਂ ਸਮੂਹ ਪੰਚਾਇਤ, ਪ੍ਰਸ਼ਾਸਨ ਆਂਗਨਵਾੜੀ ਵਰਕਰਾਂ, ਹੈਲਪਰਾਂ ਅਤੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਪਿੰਡ ਬਸੀ ਗੁਜਰਾਂ ਵਿਖੇ ਨਜ਼ਦੀਕੀ ਦਸ ਪਿੰਡਾਂ ਦੀਆਂ 32 ਨਵ-ਜੰਮੀਆਂ ਧੀਆਂ ਦੀ ਪਹਿਲੀ ਲੋਹੜੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਗਈ. ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸ਼ਮਸ਼ੇਰ ਸਿੰਘ ਧਾਰਨੀ ਵੱਲੋਂ ਅਰਦਾਸ ਕਰਨ ਉਪਰੰਤ ਲੋਹੜੀ ਬਾਲਣ ਦੀ ਰਸਮ ਸਰਪੰਚ ਵਿਜੇ ਕੁਮਾਰ ਚੌਧਰੀ ਕੀਤੀ ਗਈ। ਸਮੂਹ ਪੰਚਾਇਤ ਮੈਂਬਰ ਪਿੰਡ ਵਾਸੀ ਅਤੇ ਪਹੁੰਚੇ ਵੱਖ-ਵੱਖ ਮਹਿਮਾਨਾਂ ਵੱਲੋਂ ਲੋਹੜੀ ਵਿੱਚ ਤਿਲ ਪਾਕੇ ਮੱਥਾ ਟੇਕਿਆ ਗਿਆ ।ਇਸ ਤੋਂ ਉਪਰੰਤ ਸਟੇਜ ਦਾ ਉਦਘਾਟਨ ਸਰਪੰਚ ਵਿਜੇ ਕੁਮਾਰ ਚੌਧਰੀ ਅਤੇ ਸਾਬਕਾ ਸਰਪੰਚ ਜਸਵੰਤ ਸਿੰਘ ਲਾਡੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ।
ਇਸ ਮੌਕੇ ਜਸਮੀਨ ਕੌਰ ਕਤਲੋਰ ਵੱਲੋਂ ਧਾਰਮਿਕ ਗੀਤ ਗਾ ਕੇ ਸ਼ੁਰੂਆਤ ਕੀਤੀ ਗਈ ਅਨਮੋਲ ਕੌਰ ਸ੍ਰੀ ਚਮਕੌਰ ਸਾਹਿਬ ਵੱਲੋਂ ਲੋਕ ਗੀਤ ‘ਚਾਦਰ’, ਰਵਿੰਦਰ ਕੌਰ ਸਤਿੰਦਰ ਕੌਰ ਸਕੀਆਂ ਭੈਣਾਂ ਚੰਡੀਗੜ੍ਹ ਵਾਲੀਆਂ ਵੱਲੋਂ ਕੀਮਾ ਮਲਕੀ ਬਾਖੂਬੀ ਪੇਸ਼ ਕੀਤਾ ਗਿਆ ਅਤੇ ਪੰਡਾਲ ਨੂੰ ਤਾੜੀਆਂ ਨਾਲ ਗੂੰਜਣ ਲਾ ਦਿੱਤਾ। ਪ੍ਰਕਾਸ਼ ਮਮੋਰੀਅਲ ਰੋਪੜ ਦੇ ਗੂੰਗੇ ਅਤੇ ਬੋਲੇ ਬੱਚਿਆਂ ਦੀਆਂ ਲੜਕੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕੈਪਟਨ ਹਰਪਾਲ ਸਿੰਘ ਸੰਧੂਆਂ ਵੱਲੋਂ ਨਸ਼ਿਆਂ ਅਤੇ ਵਾਤਾਵਰਣ ਪ੍ਰਤੀ ਸਲੋਗਨਾਂ ਰਾਹੀਂ ਚਾਨਣਾ ਪਾਇਆ ਗਿਆ। ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਵੱਲੋਂ ਲੋਹੜੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਅਤੇ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ। ਪ੍ਰਸ਼ਨ ਉੱਤਰ ਮੁਕਾਬਲੇ ਦੇ ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ।
ਉਨ੍ਹਾਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪੰਜਾਬ ਕਲਾ ਮੰਚ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਦੀ ਸ਼ੁਰੂਆਤ 13 ਜਨਵਰੀ 2006 ਤੋਂ ਕੀਤੀ ਗਈ ਸੀ, ਜੋ ਹੁਣ ਤੱਕ ਬਿਨਾਂ ਰੁਕੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਜਾ ਕੇ ਮਨਾਉਂਦਾ ਆ ਰਿਹਾ ਹੈ , ਅਤੇ ਮੰਚ ਲੋਹੜੀ ਸਬੰਧੀ ਹੁਣ ਤੱਕ 396 ਵਾਰ ਇਹ ਪ੍ਰੋਗਰਾਮ ਕਰ ਚੁੱਕਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਦਾਰ ਅਮਰੀਕ ਸਿੰਘ ਸਿੱਧੂ ਐਸ ਡੀ ਐਮ ਸ਼੍ਰੀ ਚਮਕੌਰ ਸਾਹਿਬ , ਤੇ ਤਹਿਸੀਲਦਾਰ ਕਰਮਜੋਤ ਸਿੰਘ ਸ਼ਾਮਿਲ ਹੋਏ ਜਿਨ੍ਹਾਂ ਨੇ ਆਪਣੇ ਵਿਚਾਰਾਂ ਰਾਹੀਂ ਚਾਨਣਾ ਪਾਇਆ ਕਿ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਵੀ ਹੁਣ ਲੋਹੜੀ ‘ਚ ਬਰਾਬਰ ਦੀਆਂ ਹੱਕਦਾਰ ਹਨ ਧੀਆਂ ਹੀ ਸਾਨੂੰ ਸੱਭਿਆਚਾਰ ਤੇ ਸਦਾਚਾਰ ਸਿਖਾਉਂਦੀਆਂ ਹਨ। ਉਨਾਂ ਮਾਂ ਬਾਪ ਦੀ ਸੋਚ ਨੂੰ ਬਦਲਣ ਲਈ ਧੀਆਂ ਦੀ ਲੋਹੜੀ ਮਨਾ ਕੇ ਪੰਜਾਬ ਕਲਾ ਮੰਚ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਾਰੀਆਂ ਧੀਆਂ ਨੂੰ ਸੂਟਾਂ ਟਰਾਫੀਆਂ ਅਤੇ ਡੱਬਿਆਂ ਨਾਲ ਸਨਮਾਨਿਤ ਕੀਤਾ। ਪੰਡਾਲ ਵਿੱਚ ਦਰਸ਼ਕਾਂ ਨੂੰ ਮੂੰਗਫਲੀ ਗੱਚਕਾਂ ਰਿਓੜੀਆਂ ਵੰਡੀਆਂ ਗਈਆਂ ।ਚਾਹ ਤੇ ਬਿਸਕੁਟਾਂ ਦਾ ਲੰਗਰ ਚਲਾਇਆ ਗਿਆ। ਇਸ ਮੌਕੇ ਧੀਆਂ ਦਾ ਤੇ ਮੰਚ ਦਾ ਹੌਸਲਾ ਵਧਾਉਣ ਲਈ ਆਈਆਂ ਹੋਈਆਂ ਮਹਿਮਾਨ ਸ਼ਖਸੀਅਤਾਂ ਵਜੋਂ ਪ੍ਰਵੀਨ ਰਾਣਾ ਚੇਅਰ ਪਰਸਨ ਜਿਲਾ ਪਰੀਸ਼ਦ ਫਤਿਹਗੜ੍ਹ ਸਾਹਿਬ ਦੀ ਪਤਨੀ, ਰਵਿੰਦਰ ਸਿੰਘ ਮਨੈਲਾ, ਸਿਕੰਦਰ ਸਿੰਘ ਧਾਰਨੀ ਮੋਹਾਲੀ, ਗੁਰਪਿਆਰ ਸਿੰਘ ਮਾਵੀ, ਅਮਨਦੀਪ ਕੌਰ ਸਾਬਕਾ ਚੇਅਰ ਪਰਸਨ ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ , ਸਰਦਾਰ ਸੁਰਮਖ ਸਿੰਘ ਸੈਣੀ ਰੂਪ ਨਗਰ, ਡਾਕਟਰ ਅਸ਼ਵਨੀ ਰਾਣਾ, ਸੁਖਵਿੰਦਰ ਸਿੰਘ ਸਾਬਕਾ ਕਾਨੂੰਗੋ ਰੋਪੜ ,ਸਰਪੰਚ ਹਰਬੰਸ ਸਿੰਘ ਕੀੜੀ ਅਫਗਾਨਾ, ਸਰਪੰਚ ਕਿਰਨਜੀਤ ਕੌਰ ਸੰਧੂਆਂ, ਸਾਬਕਾ ਸਰਪੰਚ ਦਰਸ਼ਨ ਸਿੰਘ ਮੱਲੀ, ਕੁਲਦੀਪ ਕੌਰ ਧਾਰਨੀ, ਚਰਨਜੀਤ ਸਿੰਘ ,ਸੋਮ ਸਿੰਘ ਫਤਿਹਪੁਰ, ਰਾਜਵੀਰ ਸਿੰਘ ਰਾਜਾ, ਮਲਕੀਤ ਸਿੰਘ ਤੁੰਗ, ਸਤਵਿੰਦਰ ਸਿੰਘ ਘੁੰਮਣ, ਡਾਕਟਰ ਰਾਜਪਾਲ ਸਿੰਘ ਤੇ ਡਾਕਟਰ ਸਦੇਸ਼ ਸ਼ਰਮਾ ,ਸੁਖਬੀਰ ਸਿੰਘ ਸੁੱਖਾਂ ਮੱਲੀ ,ਜਸਪ੍ਰੀਤ ਸਿੰਘ ਮੱਲੀ, ਗੁਰਸ਼ਰਨ ਸਿੰਘ ਮਾਵੀ, ਕਰਨਵੀਰ ਸਿੰਘ , ਮੁਸਕਾਨਪ੍ਰੀਤ ਸਿੰਘ ਸਤਵਿੰਦਰ ਸਿੰਘ ਨੀਟਾ ਅਤੇ ਪੰਜਾਬ ਕਲਾ ਮੰਚ ਤੋਂ ਗਿਆਨ ਸਿੰਘ ਸੱਲੋ ਮਾਜਰਾ ਬਲਜੀਤ ਸਿੰਘ ਬਸੀ ਗੁੱਜਰਾਂ ਮਨਮੋਹਨ ਸਿੰਘ ਕਮਾਲਪੁਰ ਸੋਮ ਸਿੰਘ ਸਾਬਕਾ ਸਰਪੰਚ ਮੁੰਡੀਆ ਮਨਮੋਹਨ ਸਿੰਘ ਕਾਲਾ ਰਾਮਪਾਲ ਸਿੰਘ ਡਹਿਰ, ਚਰਨਜੀਤ ਸਿੰਘ ਮੁੰਡੀਆਂ, ਸਵਰਨ ਸਿੰਘ ਸੈਣੀ ,ਸਰਬਜੀਤ ਕੌਰ ਤੇ ਗੁਰਿੰਦਰ ਕੌਰ ਤੋਂ ਇਲਾਵਾ ਆਗਣਵਾੜੀ ਵਰਕਰ ਤੇ ਹੈਲਪਰ ਅਤੇ ਸਮੂਹ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ।