ਪੱਤਰਕਾਰ ਰਾਜੀਵ ਤਨੇਜਾ ਨੂੰ ਸਦਮਾ, ਪਿਤਾ ਦਾ ਦਿਹਾਂਤ
ਚੰਡੀਗੜ੍ਹ: 12 ਜਨਵਰੀ, ਦੇਸ਼ ਕਲਿੱਕ ਬਿਓਰੋ
ਪੱਤਰਕਾਰ ਰਾਜੀਵ ਤਨੇਜਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾ ਦੇ ਪਿਤਾ ਸ੍ਰੀ ਚਰਨ ਜੀਤ ਲਾਲ ਤਨੇਜਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰ ਗਏ। ਉਹ ਹਿਮਾਚਲ ‘ਚ ਅਕਾਊਂਟਸ ਵਿੱਚ ਜੀ ਐਮ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਦਾ ਸਸਕਾਰ 13 ਜਨਵਰੀ ਨੂੰ 1 ਵਜੇ ਬਿਸ਼ਨਪੁਰਾ, ਸਮਸ਼ਾਨਘਾਟ ਜ਼ੀਰਕਪੁਰ ( ਨੇੜੇ ਮਿਉਂਸਪਲ ਕਮੇਟੀ ਜ਼ੀਰਕਪੁਰ) ਵਿਖੇ ਕੀਤਾ ਜਾਵੇਗਾ।
ਮੋਹਾਲੀ ਪ੍ਰੈੱਸ ਕਲੱਬ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਤਨੇਜਾ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ ਹੈ।