ਮਹਾਕੁੰਭ ਸ਼ੁਰੂ, ਅੱਜ ਇੱਕ ਕਰੋੜ ਸ਼ਰਧਾਲੂ ਸੰਗਮ ‘ਚ ਲਗਾਉਣਗੇ ਡੁਬਕੀ
ਪ੍ਰਯਾਗਰਾਜ, 13 ਜਨਵਰੀ, ਦੇਸ਼ ਕਲਿਕ ਬਿਊਰੋ :
ਮਹਾਕੁੰਭ ਸ਼ੁਰੂ ਹੋ ਗਿਆ ਹੈ। ਅੱਜ ਪੌਸ਼ ਪੂਰਨਮਾਸ਼ੀ ਦਾ ਪਹਿਲਾ ਇਸ਼ਨਾਨ ਹੈ। ਇਸ ਮੌਕੇ 1 ਕਰੋੜ ਸ਼ਰਧਾਲੂ ਸੰਗਮ ‘ਚ ਇਸ਼ਨਾਨ ਕਰਨਗੇ। ਹਰ ਘੰਟੇ 2 ਲੱਖ ਲੋਕ ਸੰਗਮ ‘ਤੇ ਇਸ਼ਨਾਨ ਕਰ ਰਹੇ ਹਨ।
ਸੰਗਮ ਨੋਜ ਸਮੇਤ ਕਰੀਬ 12 ਕਿਲੋਮੀਟਰ ਖੇਤਰ ਵਿੱਚ ਇਸ਼ਨਾਨ ਘਾਟ ਬਣਾਏ ਗਏ ਹਨ। ਸੰਗਮ ਦੇ ਸਾਰੇ ਪ੍ਰਵੇਸ਼ ਮਾਰਗਾਂ ‘ਤੇ ਸ਼ਰਧਾਲੂਆਂ ਦੀ ਭੀੜ ਹੈ। ਮਹਾਕੁੰਭ ‘ਚ ਵਾਹਨਾਂ ਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਕਾਰਨ ਸ਼ਰਧਾਲੂ ਸੰਗਮ ਤੱਕ ਪਹੁੰਚਣ ਲਈ 10-12 ਕਿਲੋਮੀਟਰ ਪੈਦਲ ਚੱਲ ਰਹੇ ਹਨ।
60 ਹਜ਼ਾਰ ਜਵਾਨ ਸੁਰੱਖਿਆ ਵਿਵਸਥਾ ਬਣਾਈ ਰੱਖਣ ‘ਚ ਲੱਗੇ ਹੋਏ ਹਨ। ਪੁਲਿਸ ਮੁਲਾਜ਼ਮ ਲੱਖਾਂ ਦੀ ਗਿਣਤੀ ਵਿੱਚ ਭੀੜ ਨੂੰ ਸਪੀਕਰ ਰਾਹੀਂ ਵੀ ਸੰਭਾਲ ਰਹੇ ਹਨ। ਵੱਖ-ਵੱਖ ਥਾਵਾਂ ‘ਤੇ ਕਮਾਂਡੋ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਤਾਇਨਾਤ ਹਨ।
ਐਪਲ ਦੇ ਸਹਿ-ਸੰਸਥਾਪਕ ਸਟੀਵ ਜੌਬਸ ਦੀ ਪਤਨੀ ਲੌਰੇਨ ਪਾਵੇਲ ਜਾਬਸ ਵੀ ਮਹਾਕੁੰਭ ‘ਚ ਪਹੁੰਚੀ ਹੋਈ ਹੈ। ਉਨ੍ਹਾਂ ਨੇ ਨਿਰੰਜਨੀ ਅਖਾੜੇ ਵਿਖੇ ਪੂਜਾ ਕੀਤੀ।