ਇਰਵਿੰਗ ਪਾਰਕ ਸਕੂਲ, ਮੋਰਿੰਡਾ ਵਿੱਚ ਲੋਹੜੀ ਮਨਾਈ
ਮੋਰਿੰਡਾ, 14 ਜਨਵਰੀ (ਭਟੋਆ )
ਇਰਵਿੰਗ ਪਾਰਕ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਭਰਪੂਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਮਹੱਤਵ ਸਿਖਾਉਣ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਮੌਕੇ ਤੇ ਸਕੂਲ
ਪ੍ਰਿੰਸਿਪਲ ਸ੍ਰੀ ਆਤੁੱਲ ਆਰੋੜਾ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਵੱਖ-ਵੱਖ ਸੱਭਿਆਚਾਰਾਂ ਦੀਆਂ ਕਦਰਾਂ ਕੀਮਤਾਂ ਅਤੇ ਆਦਰਸ਼ ਦਾ ਮਹੱਤਵ ਸਮਝਾਉਂਦੇ ਹੋਏ ਸਭ ਨੂੰ ਸਮਾਜਿਕ ਏਕਤਾ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਤਿਉਹਾਰ ਦੌਰਾਨ ਵਿਦਿਆਰਥੀਆਂ ਨੇ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਭਾਗ ਲੈਂਦਿਆਂ ਆਪਣੀ ਕਲਾ ਪ੍ਰਦਰਸ਼ਨ ਨਾਲ ਲੋਹੜੀ ਦੀ ਖੁਸ਼ਹਾਲੀ ਦਰਸਾਈ। ਪੋਸਟਰਾਂ ਵਿੱਚ ਫਸਲ ਦੇ ਸੀਜ਼ਨ, ਪਰੰਪਰਾਗਤ ਪੰਜਾਬੀ ਪਹਿਰਾਵੇ ਅਤੇ ਲੋਹੜੀ ਦੀ ਅੱਗ ਦੇ ਦ੍ਰਿਸ਼ ਨੂੰ ਦਰਸਾਇਆ ਗਿਆ।
ਤਿਉਹਾਰ ਦੀ ਮਹੱਤਤਾ ਨੂੰ ਉਭਾਰਦੇ ਹੋਏ ਇੱਕ ਪ੍ਰੰਪਰਾਗਤ ਲੋਹੜੀ ਜਗਾਈ ਗਈ, ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅੱਗ ਦੇ ਆਲੇ ਦੁਆਲੇ ਚੱਕਰ ਲਗਾ ਕੇ ਲੋਕ-ਗੀਤ ਗਾਏ, ਜਿਸ ਨਾਲ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ। ਵਿਦਿਆਰਥੀਆਂ.ਵੱਲੋ ਪੇਸ਼ ਕੀਤੇ ਭੰਗੜੇ ਅਤੇ ਗਿੱਧੇ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਤਿਉਹਾਰ ਨੂੰ ਹੋਰ ਵੀ ਉਤਸ਼ਾਹਜਨਕ ਬਣਾ ਦਿੱਤਾ ।
ਸਕੂਲ ਮੁੱਖੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਲੋਹੜੀ ਦੇ ਇਤਿਹਾਸਕ ਅਤੇ ਸੰਸਕ੍ਰਿਤਿਕ ਪਹਿਲੂ ਤੋ ਜਾਣੂ ਕਰਵਾਉਣ ਲਈ ਖਾਸ ਕ੍ਰੀਏਟਿਵ ਕਲਾਸਾਂ ਦਾ ਆਯੋਜਨ ਕੀਤਾ ਗਿਆ। ਅਧਿਆਪਕਾਂ ਨੇ ਤਿਉਹਾਰ ਦੇ ਖੇਤੀ-ਕਿਸਾਨੀ ਨਾਲ ਸਬੰਧ, ਪੰਜਾਬੀ ਸੰਸਕ੍ਰਿਤੀ ਵਿੱਚ ਇਸ ਦਾ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੇ ਪ੍ਰਤਿਭਾ ਦਰਸਾਈ। ਉਨ੍ਹਾਂ ਨੇ ਲੋਹੜੀ ਦੀ ਮਹੱਤਤਾ ਅਤੇ ਪ੍ਰੰਪਰਾ ਬਾਰੇ ਭਾਸ਼ਣ ਦਿੱਤੇ। ਇਸ ਮੌਕੇ ‘ਤੇ ਵਿਦਿਆਰਥੀਆਂ ਨੇ ਵਿਰਾਸਤੀ ,ਸੱਭਿਆਚਾਰਕ ਪੰਜਾਬੀ ਲੋਕ ਗੀਤ ਵੀ ਗਾਏ।
ਇਸ ਮੌਕੇ ਤੇ ਸਕੂਲ ਪ੍ਰਿੰਸਿਪਲ ਨੇ ਕਿਹਾ, “ਇਸ ਤਰ੍ਹਾਂ ਦੇ ਤਿਉਹਾਰ ਵਿਦਿਆਰਥੀਆਂ ਨੂੰ ਸੱਭਿਆਚਾਰਕ ਭਿੰਨਤਾ, ਦੀ ਚੰਗੀ ਸਮਝ ਦੇਣ ਵਿੱਚ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਸਮਾਜਿਕ ਪਰੰਪਰਾਵਾਂ ਲਈ ਆਦਰਸ਼ ਸਿਖਾਉਂਦੇ ਹਨ।