ਪਰਿਵਾਰ ਨਾਲ ਫਿਲਮ ਦੇਖਣ ਆਏ 3 ਸਾਲਾ ਬੱਚੇ ਦੀ ਮਾਲ ’ਚ ਐਕਸੀਲੇਟਰ ਤੋਂ ਡਿੱਗਣ ਕਾਰਨ ਮੌਤ

ਦਿੱਲੀ ਪੰਜਾਬ

ਨਵੀਂ ਦਿੱਲੀ, 15 ਜਨਵਰੀ, ਦੇਸ਼ ਕਲਿੱਕ ਬਿਓਰੋ :

ਮਾਲ ਵਿੱਚ ਫਿਲਮ ਦੇਖਣ ਆਏ ਇਕ ਤਿੰਨ ਸਾਲਾ ਬੱਚੇ ਦੀ ਐਕਸੀਲੇਟਰ (escalator) ਤੋਂ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਦੇ ਤਿਲਕ ਨਗਰ ਸਥਿਤ ਇਕ ਮਾਲ ਵਿੱਚ ਬੀਤੀ ਰਾਤ ਨੂੰ ਇਹ ਘਟਨਾ ਵਾਪਰੀ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਸਿ ਮੌਕੇ ਉਤੇ ਪਹੁੰਚ ਗਈ। ਉਤਮ ਨਗਰ ਤੋਂ ਕੁਝ ਔਰਤਾਂ ਤੇ ਬੱਚੇ ਮਾਲ ਵਿੱਚ ਫਿਲਮ ਦੇਖਣ ਲਈ ਆਏ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਜਦੋਂ ਬੱਚੇ ਦੇ ਮਾਪੇ ਟਿਕਟ ਖਰੀਦਣ ਵਿੱਚ ਲੱਗੇ ਹੋਏ ਸਨ ਤਾਂ ਬੱਚਾ ਅਚਾਨਕ ਐਕਸੀਲੇਟਰ ਕੋਲ ਚਲਿਆ ਗਿਆ।

ਖਬਰਾਂ ਮੁਤਾਬਕ ਬੱਚਾ ਐਕਸੀਲੇਟਰ ਦੀ ਹੈਂਡਰੇਲ ਉਤੇ ਤਿਲਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਪ੍ਰੰਤੂ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਜ਼ਖਮੀ ਬੱਚੇ ਨੂੰ ਤੁਰੰਤ ਦੀਨ ਦਿਆਲ ਉਪਆਧਿਏ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।