CM ਭਗਵੰਤ ਮਾਨ ਅੱਜ ਕਰਨਗੇ ਕਿਲਾ ਮੁਬਾਰਕ ‘ਚ ਬਣੇ ਵਿਰਾਸਤੀ ਹੋਟਲ ਦਾ ਉਦਘਾਟਨ
ਪਟਿਆਲ਼ਾ, 15 ਜਨਵਰੀ, ਦੇਸ਼ ਕਲਿਕ ਬਿਊਰੋ :
ਵਿਰਾਸਤੀ ਹੋਟਲ ਰਣਵਾਸ ਦਿ ਪੈਲੇਸ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਵਿੱਚ ਬਣਾਇਆ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਸਿੱਖ ਮਹਿਲ ਵਿੱਚ ਬਣਿਆ ਇਹ ਦੁਨੀਆ ਦਾ ਇੱਕੋ ਇੱਕ ਹੋਟਲ ਹੈ। ਹੁਣ ਰਾਜਸਥਾਨ ਦੀ ਤਰਜ਼ ‘ਤੇ ਇੱਥੇ ਵੀ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਪ੍ਰਮੋਟ ਕੀਤਾ ਜਾਵੇਗਾ। ਇਸ ਨਾਲ ਸੈਰ ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਅੱਜ (ਬੁੱਧਵਾਰ) ਇਸ ਦਾ ਉਦਘਾਟਨ ਕਰਨਗੇ। ਉਦਘਾਟਨ ਸਵੇਰੇ 10:30 ਵਜੇ ਹੋਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਦਘਾਟਨੀ ਪ੍ਰੋਗਰਾਮ ਸੀ। ਪਰ ਅਚਾਨਕ ਸੀਐਮ ਨੂੰ ਦਿੱਲੀ ਜਾਣਾ ਪਿਆ। ਇਸ ਕਾਰਨ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।
ਸਰਕਾਰ ਇਸ ਪ੍ਰੋਜੈਕਟ ‘ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਨੇ ਦੋ ਸਾਲ ਪਹਿਲਾਂ 2022 ਵਿੱਚ ਗਤੀ ਫੜੀ ਸੀ। ਕਿਲ੍ਹਾ ਮੁਬਾਰਕ ਵਿੱਚ ਸਥਿਤ ਰਣਵਾਸ, ਗਿਲੋਖਾਨਾ ਅਤੇ ਲੱਸੀ ਖਾਨਾ ਦਾ ਇਲਾਕਾ ਵਿਰਾਸਤੀ ਹੋਟਲਾਂ ਵਿੱਚ ਤਬਦੀਲ ਹੋ ਗਿਆ ਹੈ। ਪੁਰਾਤੱਤਵ ਵਿਭਾਗ ਖੁਦ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੀ ਇੱਕ ਸੰਸਥਾ ਤੋਂ ਕਰਵਾ ਰਿਹਾ ਹੈ।