ਦਸੂਹਾ, 15 ਜਨਵਰੀ, ਦੇਸ਼ ਕਲਿੱਕ ਬਿਓਰੋ :
ਅੱਜ ਸਵੇਰੇ ਇਕ ਗੰਨੇ ਵਾਲੀ ਟਰਾਲੀ ਨਾਲ ਐਂਬੂਲੈਂਸ ਟਕਰਾਉਣ ਕਾਰਨ ਵਾਪਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਐਂਬੂਲੈਂਸ ਡਰਾਈਵਰ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਐਂਬੂਲੈਂਸ ਵਿਚ ਲੈ ਕੇ ਜਾ ਰਹੇ ਮਰੀਜ਼ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦਸੂਹਾ ਤੋਂ ਮਰੀਜ਼ ਨੂੰ ਜਲੰਧਰ ਲਈ ਰੈਫਰ ਕੀਤਾ ਗਿਆ ਸੀ। ਮਰੀਜ਼ ਨੂੰ ਜਦੋਂ ਐਂਬੂਲੈਂਸ ਰਾਹੀਂ ਲੈ ਕੇ ਜਾ ਰਹੇ ਸਨ ਤਾਂ ਕਾਲਾ ਬੱਕਰਾ ਨੇੜੇ ਇਕ ਗੰਨੀ ਦੀ ਭਰੀ ਟਰਾਲੀ ਨਾਲ ਐਂਬੂਲੈਂਸ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਇਹ ਘਟਨਾ ਸਵੇਰੇ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਐਂਬੂਲੈਂਸ ਡਰਾਈਵਰ ਦੀ ਮੌਕੇ ਉਤੇ ਮੌਤ ਹੋ ਗਈ, ਜਦੋਂ ਕਿ ਰੈਫਰ ਮਰੀਜ਼ ਦੀ ਹਸਪਤਾਲ ਵਿੱਚ ਮੌਤ ਹੋ ਗਈ। ਐਂਬੂਲੈਂਸ ਦੇ ਮ੍ਰਿਤਕ ਡਰਾਈਵਰ ਦੀ ਪਹਿਚਾਣ ਕੈਂਥਾ ਮੁਹੱਲਾ ਦਸੂਹਾ ਦੇ ਰਹਿਣ ਵਾਲੇ ਹਰਮਿੰਦਰ ਸਿੰਘ ਵਜੋਂ ਹੋਈ ਹੈ।