ਸਿਹਤ ਵਿਭਾਗ ਉੱਚ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ: ਡਾ.ਨਵਦੀਪ ਕੌਰ 

ਸਿਹਤ

ਸਿਹਤ ਕੇਂਦਰ ਨੰਦਪੁਰ ਅਤੇ ਕਲੋੜ ਦੇ ਅਚਨਚੇਤ ਦੌਰੇ ਦੌਰਾਨ ਕੀਤੀਆਂ ਜਰੂਰੀ ਹਦਾਇਤਾਂ ਜਾਰੀ

    

ਫਤਿਹਗੜ ਸਾਹਿਬ/ ਬੱਸੀ ਪਠਾਣਾ: 15 ਜਨਵਰੀ, ਦੇਸ਼ ਕਲਿੱਕ ਬਿਓਰੋ

ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਉੱਚੇ ਅਤੇ ਤਸੱਲੀਬਖਸ਼ ਮਿਆਰ ਨੂੰ ਬਣਾਈ  ਰੱਖਣ ਲਈ ਹਮੇਸ਼ਾ ਤੱਤਪਰ ਹੈ। ਇਸ ਲਈ ਉਹਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਪ੍ਰਤੀ ਜਾਣਨ ਲਈ ਸਿਹਤ ਕੇਂਦਰ ਨੰਦਪੁਰ ਅਤੇ ਸਿਹਤ ਕੇਂਦਰ ਕਲੋੜ ਦਾ ਦੌਰਾ ਕੀਤਾ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਨਵਦੀਪ ਕੌਰ ਨੇ ਕਿਹਾ ਕਿ ਅੱਜ ਉਹਨਾਂ ਨੇ ਸਮੂਹ ਸਟਾਫ ਨੂੰ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਨੁੰ ਬਿਹਤਰ ਢੰਗ ਨਾਲ ਦੇਣ, ਸਿਹਤ ਕੇਂਦਰਾਂ ਦੇ ਸਮੂਹ ਸਟਾਫ ਨੂੰ ਆਪਣੀ ਡਿਊਟੀ ਪ੍ਰਤੀ ਜਿੰਮੇਵਾਰ ਅਤੇ ਪੰਜਾਬ ਸਰਕਾਰ ਦੀ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਹੁੰਗਾਰਾ ਦੇਣ ਲਈ ਚਰਚਾ ਕੀਤੀ । ਇਸ ਮੌਕੇ ਚਰਚਾ ਵਿੱਚ ਸਿਹਤ ਕੇਂਦਰਾਂ ਦੀ ਸਾਫ ਸਫਾਈ, ਸਟਾਫ ਦੀ ਹਾਜ਼ਰੀ, ਮਰੀਜ਼ ਦੀ ਪਰਚੀ ਤੇ ਪੂਰਨ ਜਾਣਕਾਰੀ, ਦਵਾਈਆਂ ਤੇ ਲੈਬ ਟੈਸਟ ਦੀ ਪੂਰੀ ਜਾਣਕਾਰੀ ਦਰਜ ਕਰਨਾ ਯਕੀਨੀ ਬਨਾਉਣ ਲਈ ਕਿਹਾ। ਡਾ.ਨਵਦੀਪ ਨੇ ਸਿਹਤ ਟੀਚਿਆਂ ਦੀ ਜਾਂਚ ਕਰ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਮੇਂ ਤੇ ਟੀਚਿਆਂ ਨੂੰ ਪੂਰਾ ਕਰਨਾ ਯਕੀਨੀ ਬਨਾਉਣ। ਗਰਭਵਤੀ ਔਰਤਾਂ ਦੀ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰ ਆਰ.ਸੀ.ਐਚ ਪੋਰਟਲ ਤੇ ਐਂਟਰੀ ਕਰਵਾਉਣਾ ਯਕੀਨੀ ਬਨਾਉਣ।  ਇਸ ਮੌਕੇ ਉਨ੍ਹਾਂ ਨੇ ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲ ’ਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰੀ ਸੰਸਥਾਂ ’ਚ ਜਣੇਪਾ ਕਰਵਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਡਾ.ਜਸਮੀਤ ਕੌਰ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।