ਲੁਧਿਆਣਾ, 16 ਜਨਵਰੀ, ਦੇਸ਼ ਕਲਿਕ ਬਿਊਰੋ :
ਨਿਗਮ ਲੁਧਿਆਣਾ ਵਿੱਚ ਅੰਨ੍ਹੇਵਾਹ ਬਣਾਏ ਜਾ ਰਹੇ ਹੋਟਲਾਂ ਨੂੰ ਸੀਲ ਕਰ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਹੋਟਲਾਂ ਵਿੱਚ ਪਾਰਕਿੰਗ ਦੀ ਕੋਈ ਸਹੂਲਤ ਨਹੀਂ ਹੈ। ਹੋਟਲਾਂ ਨੇੜੇ ਪਾਰਕਿੰਗ ਨਾ ਹੋਣ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਦੇ ਕੁੱਲ 220 ਹੋਟਲਾਂ ਦਾ ਸੀਲ ਹੋਣਾ ਲਗਭਗ ਤੈਅ ਹੈ।
ਇਸ ਮਾਮਲੇ ਵਿੱਚ ਹਾਈਕੋਰਟ ਨੇ ਹੋਟਲ ਮਾਲਕਾਂ ਨੂੰ ਸਾਫ਼ ਫਟਕਾਰ ਲਗਾਈ ਹੈ। ਹਾਈ ਕੋਰਟ ਨੇ ਕਿਹਾ ਕਿ ਜਦੋਂ ਤੱਕ ਹੋਟਲ ਮਾਲਕ ਪਾਰਕਿੰਗ ਦੀ ਵਿਵਸਥਾ ਨਹੀਂ ਕਰਦੇ, ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ। ਹਾਈ ਕੋਰਟ ਨੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਰੋਕਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।
ਲੁਧਿਆਣਾ ‘ਚ 220 ਹੋਟਲਾਂ ਦਾ ਸੀਲ ਹੋਣਾ ਲਗਭਗ ਤੈਅ