ਪਟਿਆਲਾ : ਤੇਜ਼ ਰਫ਼ਤਾਰ ਕਾਰ ਡਿਵਾਇਡਰ ਨਾਲ ਟਕਰਾਈ, 2 ਨੌਜਵਾਨਾਂ ਦੀ ਮੌਕੇ ’ਤੇ ਮੌਤ 3 ਜ਼ਖਮੀ
ਪਟਿਆਲਾ, 18 ਜਨਵਰੀ, ਦੇਸ਼ ਕਲਿਕ ਬਿਊਰੋ :
ਪਾਤੜਾਂ ਨੇੜੇ ਦਿੱਲੀ-ਲੁਧਿਆਣਾ ਕੌਮੀ ਮਾਰਗ ‘ਤੇ ਇਕ ਭਿਆਨਕ ਹਾਦਸਾ ਵਾਪਰਿਆ।ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ।ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਸੜਕ ਸੁਰੱਖਿਆ ਫੋਰਸ ਅਨੁਸਾਰ, ਇਹ ਹਾਦਸਾ ਪਿੰਡ ਦਗਾਲ ਕੋਲ ਵਾਪਰਿਆ। ਵਰਨਾ ਕਾਰ ‘ਚ ਸਵਾਰ ਆਂਸਲ ਗਰਗ (23) ਅਤੇ ਅਤੁਲ (27) ਦੀ ਮੌਤ ਦੀ ਪੁਸ਼ਟੀ ਹੋਈ ਹੈ। ਜ਼ਖ਼ਮੀ ਹੋਏ ਹਿਮਾਂਸ਼ੂ ਗਰਗ, ਸਾਹਿਲ, ਅਤੇ ਇਕ ਹੋਰ ਨੌਜਵਾਨ ਨੂੰ ਤੁਰੰਤ ਪਟਿਆਲਾ ਦੇ ਇੱਕ ਹਸਪਤਾਲ ਭੇਜਿਆ ਗਿਆ।
ਹਾਦਸੇ ਦਾ ਸ਼ਿਕਾਰ ਹੋਏ ਸਾਰੇ ਨੌਜਵਾਨ ਹਰਿਆਣਾ ਦੇ ਜਾਖਲ ਦੇ ਵਸਨੀਕ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।