ਨਵੀਂ ਦਿੱਲੀ, 18 ਦਸੰਬਰ, ਦੇਸ਼ ਕਲਿੱਕ ਬਿਓਰੋ :
ਸੋਨੇ ਦੇ ਭਾਅ ਵਿੱਚ ਇਸ ਹਫਤੇ ਤੇਜੀ ਦਿਖਾਈ ਦਿੱਤੀ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਐਮਸੀਐਕਸ ਐਕਸਚੇਂਜ ਉਤੇ ਸੋਨੇ ਦਾ ਵਾਅਦਾ ਭਾਅ 79,019 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ। ਇਸ ਹਫਤੇ ਸੋਨੇ ਦੇ ਭਾਅ ਵਿੱਚ 0.80 ਫੀਸਦੀ ਦੀ ਤੇਜੀ ਦਰਜ ਕੀਤੀ ਗਈ ਹੈ। ਉਥੇ, ਕੌਮਾਂਤਰੀ ਬਾਜ਼ਾਰ ਵਿੱਚ ਕਾਮੇਕਸ ਉਤੇ ਸੋਨੇ ਦਾ ਭਾਅ 2,748.70 ਡਾਲਰ ਪ੍ਰਤੀ ਓਂਸ ਉਤੇ ਬੰਦ ਹੋਇਆ। ਉਥੇ, ਸੋਨ ਸਪਾਟ 2,701.55 ਡਾਲਰ ਪ੍ਰਤੀ ਔਂਸ ਉਤੇ ਬੰਦ ਹੋਇਆ। ਵਿਸ਼ਵ ਪੱਧਰ ਉਤੇ ਇਸ ਹਫਤੇ ਸੋਨੇ ਦੀਆਂ ਕੀਮਤਾਂ ਵਿੱਚ 0.50 ਫੀਸਦੀ ਵਾਧਾ ਦਰਜ ਕੀਤਾ ਹੋਇਆ ਹੈ। ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਸੋਨੇ ਦਾ ਭਾਅ 700 ਰੁਪਏ ਵਧ ਕੇ 82000 ਰੁਪਏ ਪ੍ਰਤੀ 10 ਗ੍ਰਾਮ ਰਿਕਾਰਡ ਉਤੇ ਪਹੁੰਚ ਗਿਆ ਸੀ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਅ 700 ਰੁਪਏ ਵਧਕੇ 81600 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ। ਚਾਂਦੀ ਭਾਅ ਵਿੱਚ ਕਮੀ ਆਈ ਹੈ।