ਨਵੀਂ ਦਿੱਲੀ, 18 ਜਨਵਰੀ, ਦੇਸ਼ ਕਲਿੱਕ ਬਿਓਰੋ :
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਤੇ ਬਣੀ ਇਕ ‘ਡਾਕੂਮੈਂਟਰੀ’ ਦੀ ਸਕਰੀਨਿੰਗ ਨੂੰ ਦਿੱਲੀ ਪੁਲਿਸ ਨੇ ਇਜ਼ਾਜਤ ਨਹੀਂ ਦਿੱਤੀ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਵੱਲੋਂ ਇਜ਼ਾਜਤ ਨਾ ਮਿਲਣ ਕਾਰਨ ਡਾਕੂਮੈਂਟਰੀ ਦੀ ਸਕ੍ਰੀਨਿੰਗ ਰੱਦ ਕਰਨੀ ਪਈ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ 12 ਵਜੇ ਪਿਆਰੇਲਾਲ ਭਵਨ ਵਿਖੇ ਡਾਕੂਮੈਂਟਰੀ ਦੀ ਸਕਰੀਨਿੰਗ ਕੀਤੀ ਜਾਣੀ ਸੀ।
ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਸਵੇਰੇ ਪੁਲਿਸ ਨੇ ਫਿਲਮ ਦੀ ਸਕਰੀਨਿੰਗ ਰੁਕਵਾ ਦਿੱਤੀ। ਕਿਸੇ ਵੀ ਕਾਨੂੰਨ ਦੇ ਤਹਿਤ ਇਸਦੀ ਮਨਜ਼ੂਰੀ ਨਹੀਂ ਹੈ ਕਿ ਪੁਲਿਸ ਇਸ ਤਰ੍ਹਾਂ ਨਾਲ ਕਿਸੇ ਫਿਲਮ ਦੀ ਸਕਰੀਨਿੰਗ ਰੁਕਵਾ ਦੇਵੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਫਿਲਮ ਤੋਂ ਐਨੀ ਡਰੀ ਹੋਈ ਹੈ। ਪਿਛਲੇ 2 ਸਾਲ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੁੰ ਜੇਲ੍ਹ ਭੇਜਿਆ ਗਿਆ ਉਸ ਤੋਂ ਪਿੱਛੇ ਦੀ ਕਹਾਣੀ ਇਸ ਫਿਲਮ ਵਿੱਚ ਹੈ। ਭਾਜਪਾ ਦੇ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜੇਲ੍ਹ ਭੇਜਿਆ ਗਿਆ ਸੀ, ਉਸ ਇਹ ਫਿਲਮ ਪਰਦਾ ਚੁੱਕਦੀ ਹੈ। ਉਨ੍ਹਾਂ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਇਸ ਫਿਲਮ ਨੂੰ ਦਿਖਾਉਣ ਦੀ ਆਗਿਆ ਦਿੱਤੀ ਜਾਵੇਗੀ।
ਦੂਜੇ ਪਾਸੇ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾਕਿ ਆਯੋਜਨ ਲਈ ਡੀਈਓ ਦਫ਼ਤਰ ਤੋਂ ਕੋਈ ਇਜ਼ਾਜਤ ਨਹੀਂ ਲਈ ਗਈ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਇਸ ਲਈ ਰਾਜਨੀਤਿਕ ਪਾਰੀਆਂ ਨੂੰ ਡੀਈ ਦਫ਼ਤਰ ਵਿੱਚ ਸਿੰਗਲ ਵਿੰਡੋ ਸਿਸਟਮ ਰਾਹੀਂ ਆਗਿਆ ਲਈ ਅਪਲਾਈ ਕਰਨਾ ਹੁੰਦਾ ਹੈ। ਇਸ ਆਯੋਜਨ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ ਇਸ ਲਈ ਇਹ ਦਿਸ਼ਾ ਨਿਰਦੇਸ਼ਾਂ ਦੀ ਉਲੰਘਣੀ ਹੋਵੇਗੀ। ਅਸੀਂ ਸਾਰੀਆਂ ਪਾਰਟੀਆਂ ਤੋਂ ਇਸ ਸਮੇਂ ਚੋਣ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹਾਂ।