ਮੁੰਬਈ, 19 ਜਨਵਰੀ, ਦੇਸ਼ ਕਲਿੱਕ ਬਿਓਰੋ :
ਬੀਤੇ ਦਿਨੀ ਸੈਫ ਅਲੀ ਖਾਨ ਉਤੇ ਹਮਲਾ ਕਰਨ ਵਾਲੇ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਦੀ ਪਹਿਚਾਣ ਮੋਮਹਮਦ ਸਰੀਫੁਲ ਇਸਲਾਮ ਸਹਜ਼ਾਦ ਵਜੋਂ ਹੋਈ ਦੱਸੀ ਜਾ ਰਹੀ ਹੈ। ਉਹ ਵਿਜੈ ਦਾਸ ਨਾਮ ਰਖਕੇ ਮੁੰਬਈ ਵਿੱਚ ਰਹਿ ਰਿਹਾ ਸੀ। ਮੁੰਬਈ ਪੁਲਿਸ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਸੈਫ ਦੇ ਘਰ ਵਿੱਚ ਮੁੰਮਹਮਦ ਸਰੀਫੁਲ ਇਸਲਾਮ ਸਹਿਜ਼ਾਦ ਚੋਰੀ ਦੇ ਹਿਰਾਦੇ ਨਾਲ ਆਇਆ ਸੀ। ਇਹ ਵੀ ਦੱਸਿਆ ਕਿ ਉਸ ਕੋਲ ਭਾਰਤੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਉਹ ਬੰਗਲਾਦੇਸ਼ੀ ਨਾਗਰਿਕ ਹੋ ਸਕਦਾ ਹੈ।
ਮੁੰਬਈ ਪੁਲਿਸ ਦੇ ਡੀਸੀਪੀ ਦੀਕਿਸ਼ਤ ਗੇਦਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 16 ਜਨਵਰੀ ਨੂੰ ਰਾਤ ਵਿੱਚ 2 ਵਜੇ ਸੈਫ ਅਲੀ ਖਾਨ ਦੇ ਘਰ ਉਤੇ ਹਮਲਾ ਹੋਇਆ ਸੀ। ਇਸ ਮਾਮਲੇ ਵਿੱਚ ਬਾਂਦਰਾ ਪੁਲਿਸ ਨੇ ਇਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਆਰੋਪੀ ਦੀ ਪਹਿਚਾਣ ਮੋਮਹਮਦ ਸਰੀਫੁਲ ਇਸਲਾਮ ਸਹਿਜ਼ਾਦ ਵਜੋਂ ਹੋਈ ਹੈ, ਜੋ ਨਾਮ ਬਦਲਕੇ ਕੁਝ ਮਹੀਨੇ ਤੋਂ ਮੁੰਬਈ ਵਿੱਚ ਰਹਿ ਰਿਹਾ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਚੋਰੀ ਦੇ ਇਰਾਦੇ ਨਾਲ ਸੈਫ ਅਲੀ ਖਾਨ ਦੇ ਘਰ ਆਇਆ ਸੀ। ਉਹ ਆਰੋਪੀ ਬੰਗਲਾਦੇਸ਼ੀ ਹੋ ਸਕਦਾ ਹੈ, ਅਜਿਹਾ ਲਗ ਰਿਹਾ ਹੈ, ਅਸੀਂ ਜਾਂਚ ਕਰ ਰਹੇ ਹਾਂ ਅਤੇ ਪਾਸਪੋਰਟ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।