ਪਟਿਆਲਾ, 20 ਜਨਵਰੀ, ਦੇਸ਼ ਕਲਿਕ ਬਿਊਰੋ :
ਪਟਿਆਲਾ ਵਿੱਚ ਜ਼ਿਲ੍ਹਾ ਜੱਜ ਦੀਆਂ ਹਦਾਇਤਾਂ ’ਤੇ ਕਬਜ਼ਾ ਲੈਣ ਗਏ ਮੁਲਾਜ਼ਮਾਂ ’ਤੇ ਸਪਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਤਕਰਾਰ ਤੋਂ ਬਾਅਦ ਮੁਲਜ਼ਮਾਂ ਨੇ ਮੁਲਾਜ਼ਮਾਂ ’ਤੇ ਮਾਚਿਸ ਸੁੱਟੀ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਮੁਲਾਜ਼ਮਾਂ ‘ਤੇ ਇੱਟਾਂ-ਪੱਥਰਾਂ ਨਾਲ ਵੀ ਹਮਲਾ ਕੀਤਾ। ਪਰ ਮੁਲਾਜ਼ਮ ਆਪਣੀ ਜਾਨ ਬਚਾ ਕੇ ਭੱਜ ਗਏ।
ਮੁਲਜ਼ਮ ਕਿਰਾਏ ਦਾ ਮਕਾਨ ਖਾਲੀ ਨਹੀਂ ਕਰ ਰਹੇ ਸਨ। ਇਸੇ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲੀਸ ਨੇ ਮੁਲਾਜ਼ਮ ਸੋਮਨਾਥ ਵਾਸੀ ਬਾਜਵਾ ਕਲੋਨੀ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੇ ਪਟਿਆਲਾ ਦੇ ਨਾਮਦਾਰ ਖਾਨ ਰੋਡ ’ਤੇ ਰਹਿਣ ਵਾਲੇ ਰਾਕੇਸ਼ ਕੁਮਾਰ, ਗੀਤੂ, ਮੁਕੇਸ਼, ਸੰਤੋਸ਼ ਕੁਮਾਰ, ਸਚਿਨ ਕੁਮਾਰ, ਸੀਮਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਟਿਆਲਾ ‘ਚ ਜੱਜ ਦੀਆਂ ਹਦਾਇਤਾਂ ’ਤੇ ਕਬਜ਼ਾ ਲੈਣ ਗਏ ਮੁਲਾਜ਼ਮਾਂ ਨੂੰ ਜਲਾਉਣ ਦੀ ਕੋਸ਼ਿਸ਼, ਪਰਚਾ ਦਰਜ