ਮੋਹਾਲੀ: ਕਿਸੇ ਦੇ ਫਲੈਟ ਨੂੰ ਆਪਣਾ ਕਹਿ ਵੇਚਦ ਦੀ ਬਜੁਰਗ ਔਰਤ ਨਾਲ ਮਾਰੀ 8.81 ਲੱਖ ਦੀ ਠੱਗੀ
ਮੋਹਾਲੀ: 20 ਜਨਵਰੀ, ਦੇਸ਼ ਕਲਿੱਕ ਬਿਓਰੋ
ਮੋਹਾਲੀ ‘ਚ ਰੀਅਲ ਅਸਟੇਟ ਕੰਪਨੀ ਦੇ ਮਾਲਕ ਨੇ ਔਰਤ ਨਾਲ 8.81 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਹ ਘਟਨਾ ਸੰਨੀ ਇਨਕਲੇਵ ਸੈਕਟਰ-123 ਵਿੱਚ ਵਾਪਰੀ। ਮੁਲਜ਼ਮਾਂ ਨੇ ਪੀੜਤ ਜਗਜੀਤ ਕੌਰ ਨਾਲ ਪ੍ਰਿੰਸ ਆਰਿਓ ਹੋਮ ਸੁਸਾਇਟੀ ਵਿੱਚ ਕਿਸੇ ਹੋਰ ਦੇ ਫਲੈਟ ਨੂੰ ਆਪਣਾ ਦੱਸ ਕੇ ਧੋਖਾਧੜੀ ਕੀਤੀ।ਥਾਣਾ ਸਦਰ ਖਰੜ ਦੀ ਪੁਲੀਸ ਨੇ ਐਤਵਾਰ ਨੂੰ ਨੇਹਾ ਸ਼ਰਮਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਪੀੜਤ ਨੇ 25 ਲੱਖ ਰੁਪਏ ਵਿੱਚ ਫਲੈਟ ਖਰੀਦਣ ਦਾ ਸੌਦਾ ਕੀਤਾ ਸੀ। ਮੁਲਜ਼ਮਾਂ ਨੇ ਅਗਸਤ 2023 ਤੋਂ ਦਸੰਬਰ 2023 ਤੱਕ ਕਈ ਕਿਸ਼ਤਾਂ ਵਿੱਚ ਪੈਸੇ ਲਏ। ਇਸ ਵਿੱਚ ਟੋਕਨ ਮਨੀ ਵਜੋਂ 51 ਹਜ਼ਾਰ ਰੁਪਏ, ਅਗਸਤ ਵਿੱਚ 4.49 ਲੱਖ ਰੁਪਏ ਅਤੇ ਇਸ ਤੋਂ ਬਾਅਦ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਵਸੂਲੇ ਗਏ। ਇੰਨਾ ਹੀ ਨਹੀਂ ਬੈਂਕ ਕਰਜ਼ਾ ਦਿਵਾਉਣ ਦੇ ਨਾਂ ‘ਤੇ 72,900 ਰੁਪਏ ਵਾਧੂ ਵੀ ਲਏ ਗਏ। ਜਦੋਂ ਪੀੜਤਾ ਫਲੈਟ ਦੇਖਣ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉੱਥੇ ਪਹਿਲਾਂ ਤੋਂ ਇਕ ਹੋਰ ਪਰਿਵਾਰ ਰਹਿ ਰਿਹਾ ਹੈ। ਸ਼ਿਕਾਇਤ ‘ਤੇ ਉਸ ਨੇ ਸਿਰਫ਼ 60 ਹਜ਼ਾਰ ਰੁਪਏ ਵਾਪਸ ਕੀਤੇ ਅਤੇ ਬਾਕੀ ਰਕਮ ਦਾ 8.81 ਲੱਖ ਦਾ ਚੈੱਕ ਦਿੱਤਾ ਪਰ ਉਹ ਵੀ ਬਾਊਂਸ ਹੋ ਗਿਆ। ਬਾਅਦ ਵਿੱਚ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।ਐਸਐਸਪੀ ਮੁਹਾਲੀ ਦੀਪਕ ਪਾਰੀਕ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਥਾਣਾ ਸਦਰ ਖਰੜ ਦੀ ਪੁਲੀਸ ਨੇ ਐਤਵਾਰ ਨੂੰ ਨੇਹਾ ਸ਼ਰਮਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।