ਚੰਡੀਗੜ੍ਹ, 20 ਜਨਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਸਰਕਾਰ ਨੇ ਪਿਛਲੇ ਸਮੇਂ ਤੋਂ ਬੰਦ ਪਈ ਪ੍ਰਮੋਸ਼ਨਲ ਪੇਅ ਸਕੀਮ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਹੈ। ਇਸ ਸਕੀਮ ਨੂੰ ਬਹਾਲ ਕਰਨ ਲਈ ਸਰਕਾਰ ਤੇ ਡਾਕਟਰਾਂ ਵਿੱਚਕਾਰ ਪਿਛਲੇ ਸਮੇਂ ਤੋਂ ਗੱਲਬਾਤ ਚੱਲਦੀ ਸੀ, ਜਿਸ ਨੂੰ ਅੱਜ ਬੂਰ ਪੈ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਅਧਿਕਾਰੀਆਂ ਉਤੇ ਲਾਗੂ ਹੋਵੇਗੀ ਜੋ 17 ਜੁਲਾਈ 2020 ਤੋਂ ਪਹਿਲਾਂ ਨਿਯੁਕਤ ਹੋਏ ਹਨ ਅਤੇ 5 ਜੁਲਾਈ 2021 ਦੇ ਮੁਤਾਬਕ ਐਫਡੀ ਦਰਾਂ ਅਧਿਸੂਚਿਤ ਪੰਜਾਬ ਸਿਵਿਲ ਸੇਵਾ (ਸੰਸ਼ੋਧਿਤ ਵੇਤਨ) 2021 ਅਨੁਸਾਰ ਤਨਾ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਪ੍ਰਮੋਸ਼ਨਲ ਪੇਅ ਸਕੀਮ ਨੂੰ 2021 ਵਿੱਚ ਕਾਂਗਰਸ ਦੀ ਸਰਕਾਰ ਨੇ ਬੰਦ ਕਰ ਦਿੱਤਾ ਸੀ।