ਅੱਜ ਦਾ ਇਤਿਹਾਸ

ਪੰਜਾਬ

ਅੱਜ ਦਾ ਇਤਿਹਾਸ

22 ਜਨਵਰੀ 1673 ਨੂੰ ਬੋਸਟਨ ਅਤੇ ਨਿਊਯਾਰਕ ਵਿਚਕਾਰ ਡਾਕ ਸੇਵਾ ਸ਼ੁਰੂ ਕੀਤੀ ਗਈ ਸੀ

ਚੰਡੀਗੜ੍ਹ, 22 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 22 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਚਰਚਾ ਕਰਾਂਗੇ 22 ਜਨਵਰੀ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2003 ਵਿੱਚ, ਨਾਸਾ ਦੇ ਪੁਲਾੜ ਯਾਨ ਪਾਇਨੀਅਰ 10 (ਸਭ ਤੋਂ ਦੂਰ ਮਨੁੱਖ ਦੁਆਰਾ ਬਣਾਇਆ ਗਿਆ ਪੁਲਾੜ ਯਾਨ) ਨੇ ਆਖਰੀ ਵਾਰ ਧਰਤੀ ਨਾਲ ਸੰਪਰਕ ਕੀਤਾ ਸੀ।
  • 22 ਜਨਵਰੀ 1996 ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ ਆਬਜ਼ਰਵੇਟਰੀ ਦੇ ਵਿਗਿਆਨੀਆਂ ਨੇ ਧਰਤੀ ਤੋਂ ਲਗਭਗ 3,50,000 ਪ੍ਰਕਾਸ਼ ਸਾਲ ਦੀ ਦੂਰੀ ‘ਤੇ ਦੋ ਨਵੇਂ ਗ੍ਰਹਿਆਂ ਦੀ ਖੋਜ ਕੀਤੀ ਸੀ।
  • ਅੱਜ ਦੇ ਦਿਨ 1981 ਵਿੱਚ ਰੋਨਾਲਡ ਰੀਗਨ ਨੇ ਅਮਰੀਕਾ ਦੇ 40ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।
  • 22 ਜਨਵਰੀ 1972 ਨੂੰ ਇਸਤਾਂਬੁਲ ਦੀ ਪੂਰੀ ਆਬਾਦੀ 24 ਘੰਟਿਆਂ ਲਈ ਘਰਾਂ ‘ਚ ਨਜ਼ਰਬੰਦ ਕਰ ਦਿੱਤੀ ਗਈ ਸੀ।
  • ਅੱਜ ਦੇ ਦਿਨ 1968 ਵਿੱਚ, ਅਪੋਲੋ 5 ਨੇ ਪਹਿਲੇ ਚੰਦਰ ਮਾਡਿਊਲ ਨਾਲ ਪੁਲਾੜ ਵਿੱਚ ਉਡਾਣ ਭਰੀ ਸੀ।
  • 22 ਜਨਵਰੀ 1965 ਨੂੰ ਪੱਛਮੀ ਬੰਗਾਲ ਦੇ ਦੁਰਗਾਪੁਰ ‘ਚ ਸਟੀਲ ਫੈਕਟਰੀ ਦੀ ਸ਼ੁਰੂਆਤ ਹੋਈ ਸੀ।
  • 22 ਜਨਵਰੀ 1963 ਨੂੰ ਦੇਹਰਾਦੂਨ ‘ਚ ਨੈਸ਼ਨਲ ਲਾਇਬ੍ਰੇਰੀ ਫਾਰ ਬਲਾਇੰਡ ਦੀ ਸਥਾਪਨਾ ਕੀਤੀ ਗਈ ਸੀ।
  • 22 ਜਨਵਰੀ 1924 ਨੂੰ ਰੈਮਸੇ ਮੈਕਡੋਨਲਡ ਬਰਤਾਨੀਆ ਵਿੱਚ ਲੇਬਰ ਪਾਰਟੀ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ ਸੀ।
  • ਅੱਜ ਦੇ ਦਿਨ 1837 ਵਿਚ ਦੱਖਣੀ ਸੀਰੀਆ ਵਿਚ ਆਏ ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ।
  • 22 ਜਨਵਰੀ 1760 ਨੂੰ ਅੰਗਰੇਜ਼ਾਂ ਨੇ ਵਾਂਡੀਵਾਸ਼ ਦੀ ਲੜਾਈ ਵਿਚ ਫਰਾਂਸੀਸੀਆਂ ਨੂੰ ਹਰਾਇਆ ਸੀ।
  • 22 ਜਨਵਰੀ 1673 ਨੂੰ ਬੋਸਟਨ ਅਤੇ ਨਿਊਯਾਰਕ ਵਿਚਕਾਰ ਡਾਕ ਸੇਵਾ ਸ਼ੁਰੂ ਕੀਤੀ ਗਈ ਸੀ।
  • ਅੱਜ ਦੇ ਦਿਨ 1949 ਵਿੱਚ ਤ੍ਰਿਪੁਰਾ ਦੇ 9ਵੇਂ ਮੁੱਖ ਮੰਤਰੀ ਮਾਨਿਕ ਸਰਕਾਰ ਦਾ ਜਨਮ ਹੋਇਆ ਸੀ।
  • ਆਸਾਮ ਦੇ ਸਮਾਜ ਸੇਵਕ ਤਰੁਣ ਰਾਮ ਫੁਕਣ ਦਾ ਜਨਮ 22 ਜਨਵਰੀ 1977 ਨੂੰ ਹੋਇਆ ਸੀ।
  • ਅੱਜ ਦੇ ਦਿਨ 1976 ਵਿੱਚ ਕਰਨਾਟਕ ਸੰਗੀਤ ਸ਼ੈਲੀ ਦੇ ਮਸ਼ਹੂਰ ਗਾਇਕ ਅਤੇ ਮੈਗਸੇਸੇ ਅਵਾਰਡ ਜੇਤੂ ਟੀ.ਐਮ ਕ੍ਰਿਸ਼ਨਾ ਦਾ ਜਨਮ ਹੋਇਆ ਸੀ।
  • ਭਾਰਤੀ ਅਦਾਕਾਰਾ ਨਮਰਤਾ ਸ਼ਿਰੋਡਕਰ ਦਾ ਜਨਮ 22 ਜਨਵਰੀ 1972 ਨੂੰ ਹੋਇਆ ਸੀ।
  • ਅੱਜ ਦੇ ਦਿਨ 1934 ਵਿੱਚ ਹਿੰਦੀ ਫਿਲਮਾਂ ਦੇ ਅਭਿਨੇਤਾ, ਪਟਕਥਾ ਲੇਖਕ, ਨਿਰਮਾਤਾ, ਨਿਰਦੇਸ਼ਕ ਅਤੇ ਸੰਪਾਦਕ ਵਿਜੇ ਆਨੰਦ ਦਾ ਜਨਮ ਹੋਇਆ ਸੀ।
  • ਸੁਤੰਤਰਤਾ ਸੈਨਾਨੀ ਠਾਕੁਰ ਰੋਸ਼ਨ ਸਿੰਘ ਦਾ ਜਨਮ 22 ਜਨਵਰੀ 1892 ਨੂੰ ਹੋਇਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।