ਮੁਲਾਜ਼ਮ ਤੇ ਪੈਨਸ਼ਨਰ ਸਾਵਧਾਨ : 8ਵੇਂ ਪੇਅ ਕਮਿਸ਼ਨ ਦੇ ਨਾਂ ’ਤੇ ਹੋ ਰਹੀ ਹੈ ਠੱਗੀ

ਪੰਜਾਬ ਰਾਸ਼ਟਰੀ

ਚੰਡੀਗੜ੍ਹ, 22 ਜਨਵਰੀ, ਦੇਸ਼ ਕਲਿੱਕ ਬਿਓਰੋ :

ਸਰਕਾਰੀ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਵੱਲੋਂ 8ਵੇਂ ਪੇਅ ਕਮਿਸ਼ਨ ਦਾ ਗਠਨ ਕਰ ਦਿੱਤਾ ਗਿਆ ਹੈ। 8ਵੇਂ ਪੇਅ ਕਮਿਸ਼ਨ ਦੇ ਗਠਨ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਖੁਸ਼ੀ ਹੈ। ਮੁਲਾਜ਼ਮਾਂ ਪੇਅ ਕਮਿਸ਼ਨ ਨੂੰ ਲੈ ਕੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਪਤਾ ਲਗ ਸਕੇ ਤਨਖਾਹਾਂ ਵਿੱਚ ਕਿੰਨਾ ਕੁ ਵਾਧਾ ਹੋ ਸਕਦਾ ਹੈ। ਪ੍ਰੰਤੂ ਸਾਈਬਰ ਠੱਗਾਂ ਨੇ ਪੇਅ ਕਮਿਸ਼ਨ ਦੇ ਨਾਂ ਉਤੇ ਸਰਕਾਰੀ ਮੁਲਾਜ਼ਮਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਾਈਬਰ ਠੱਗੀ ਕਰਨ ਵਾਲੇ ਹੁਣ ਪੇਅ ਕਮਿਸ਼ਨ ਦੇ ਨਾਂ ਉਤੇ ਸਰਕਾਰੀ ਮੁਲਾਜ਼ਮਾਂ ਨੂੰ ਜ਼ਾਅਲੀ ਲਿੰਕ ਭੇਜ ਰਹੇ ਹਨ। ਕਈ ਲੋਕ ਇਨ੍ਹਾਂ ਦੀ ਇਸ ਚਾਲ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਮਾਮਲਾ ਰਾਜਸਥਾਨ ਦੇ ਉਦੇਪੁਰ ਵਿੱਚ ਸਾਹਮਣੇ ਆਇਆ ਹੈ। ਹਿਰਣਮਗਰੀ ਖੇਤਰ ਦੀ ਇਕ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 8ਵੇਂ ਪੇਅ ਕਮਿਸ਼ਨ ਨਾਲ ਜੁੜਿਆ ਇਕ ਲਿੰਕ ਆਇਆ ਸੀ। ਜਿਸ ਵਿੱਚ ਪੇਅ ਕਮਿਸ਼ਨ ਨੂੰ ਲੈ ਕੇ ਜਾਣਕਾਰੀ ਹੋਣ ਦੀ ਗੱਲ ਕੀਤੀ ਗਈ ਸੀ। ਇਸ ਲਿੰਕ ਉਤੇ ਕਲਿੱਕ ਕਰਦੇ ਹੀ ਉਸਦਾ ਮੋਬਾਇਲ ਹੈਂਗ ਹੋ ਗਿਆ ਤੇ ਉਨ੍ਹਾਂ ਦੇ ਖਾਤੇ ਵਿੱਚੋਂ 55 ਹਜ਼ਾਰ ਰੁਪਏ ਨਿਕਲ ਗਏ। ਇਕ ਹੋਰ ਪੈਨਸ਼ਨਰ ਮੁਰਲੀ ਪੁਰੋਹਿਤ ਨੇ ਦੱਸਿਆ ਕਿ ਇਕ ਵਟਸਐਪ ਗਰੁੱਪ ਵਿੱਚ ਏਪੀਕੇ ਫਾਈਲ ਆਈ। ਇਸ ਨਾਲ ਲਿਖਿਆ ਸੀ ਕਿ 8ਵੇਂ ਪੇਅ ਕਮਿਸਨ ਵਿੱਚ ਵਧਣ ਵਾਲੀ ਰਕਮ ਦੀ ਗਣਨਾ ਜਾਣੋ। ਮੈਂ ਕਲਿੱਕ ਕਰਨ ਵਾਲਾ ਸੀ, ਪ੍ਰੰਤੂ ਸਾਥੀ ਪੈਨਸ਼ਨਰ ਨੇ ਰੋਕਿਆ ਕਿ ਇਹ ਠੱਗੀ ਦਾ ਸ਼ਿਕਾਰ ਹੋਣ ਤੋਂ ਬਚੋ, ਜਿਸ ਕਾਰਨ ਮੇਰਾ ਬਚਾਅ ਹੋ ਗਿਆ। ਪੁਲਿਸ ਦੇ ਸਾਈਬਰ ਅਧਿਕਾਰੀ ਨੇ ਦੱਸਿਆ ਕਿ ਅਪਰਾਧੀ ਤਨਖਾਹ ਗਣਨਾ ਦੀ ਐਕਸਲਸ਼ੀਟ ਬਣਾ ਕੇ ਭੇਜਣ ਦਾ ਦਾਅਵਾ ਕਰਦੇ ਹਨ। ਇਸ ਨੂੰ ਖੋਲ੍ਹਦੇ ਹੀ ਮੋਬਾਇਲ ਹੈਕ ਹੋ ਜਾਂਦਾ ਹੈ। ਸਾਈਬਰ ਅਪਰਾਧੀਆਂ ਦਾ ਮੁੰਖ ਨਿਸ਼ਾਨਾ ਸੇਵਾ ਮੁਕਤ ਕਰਮਚਾਰੀ ਹਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।