ਨਵੀਂ ਦਿੱਲੀ, 22 ਜਨਵਰੀ, ਦੇਸ਼ ਕਲਿੱਕ ਬਿਓਰੋ :
ਰੇਲ ਗੱਡੀ ਵਿੱਚ ਅੱਗ ਲੱਗਣ ਦੀ ਅਫਵਾਹ ਕਾਰਨ ਇਕ ਬਹੁਤ ਵੱਡਾ ਹਾਦਸਾ ਵਾਪਰ ਗਿਆ ਕਿ ਸਵਾਰੀਆਂ ਨੇ ਗੱਡੀ ਵਿੱਚੋਂ ਸਵਾਰੀਆਂ ਹੇਠਾਂ ਉਤਰ ਗਈਆਂ, ਜੋ ਇਕ ਹੋਰ ਆ ਰਹੀ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਕਾਰਨ 11 ਦੀ ਮੌਤ ਹੋ ਗਈ। ਮਹਾਰਾਸ਼ਟਰ ਦੇ ਜਲਗਾਂਵ ਦੇ ਪਰਾਂੜਾ ਰੇਲਵੇ ਸਟੇਸ਼ਨ ਉਤੇ ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲ ਗਈ। ਅਫਵਾਹ ਦੇ ਬਾਅਦ ਰੇਲ ਗੱਡੀ ਵਿੱਚ ਸਵਾਰ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਰੇਲ ਗੱਡੀ ਵਿੱਚੋਂ ਹੇਠਾਂ ਉਤਰ ਗਏ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਰਨਾਟਕ ਐਕਸਪ੍ਰੈਸ ਨੇ ਕਈ ਲੋਕਾਂ ਨੂੰ ਰੌਂਦ ਦਿੱਤਾ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਹੋਰ ਕਈ ਜ਼ਖਮੀ ਹੋ ਗਏ।
ਹਾਦਸੇ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸਥਾਨਕ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਪੁਸ਼ਪਕ ਐਕਸਪ੍ਰੈਸ ਰੇਲਵੇ ਸਟੇਸ਼ਨ ਕੋਲ ਆ ਰਹੀ ਸੀ। ਉਸ ਸਮੇਂ ਰੇਲ ਗੱਡੀ ਦੇ ਮੋਟਰਮੈਨ ਨੇ ਬ੍ਰੈਕ ਲਗਾਇਆ ਤਾਂ ਪਹੀਆਂ ਵਿਚੋਂ ਚਿੰਗਾਰੀਆਂ ਨਿਕਲਣ ਲੱਗੀਆਂ। ਇਸ ਦੌਰਾਨ ਯਾਤਰੀਆਂ ਵਿੱਚ ਅਫਵਾਹ ਫੈਲ ਗਈ ਕਿ ਰੇਲ ਗੱਡੀ ਵਿੱਚ ਅੱਗ ਲਗ ਗਈ ਅਤੇ ਡਰੇ ਹੋਏ ਲੋਕਾਂ ਨੇ ਕੋਚ ਵਿਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਰੇਲਵੇ ਅਧਿਕਾਰੀ ਅਨੁਸਾਰ ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ ਵਿੱਚ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਕੁਝ ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ।