ਸੀਬਾ ਦਾ ਸਾਲਾਨਾ ਸੱਭਿਆਚਾਰਕ ਸਮਾਰੋਹ “ਮੈਂ ਪੰਜਾਬ ਬੋਲਦਾ ਹਾਂ” 25 ਤੇ 26 ਜਨਵਰੀ ਨੂੰ
ਅਦਾਕਾਰ ਰਾਣਾ ਰਣਬੀਰ ਅਤੇ ਉੱਘੇ ਕਵੀ ਜਸਵੰਤ ਜਫ਼ਰ ਕਰਨਗੇ ਸ਼ਮੂਲੀਅਤ
ਲਹਿਰਾਗਾਗਾ, 22 ਜਨਵਰੀ, ਦੇਸ਼ ਕਲਿੱਕ ਬਿਓਰੋ
ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਸਾਲਾਨਾ ਸੱਭਿਆਚਾਰਕ ਸਮਾਰੋਹ ’ਮੈਂ’ਤੁਸੀਂ ਪੰਜਾਬ ਬੋਲਦਾ ਹਾਂ’ 25 ਅਤੇ 26 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ 25 ਜਨਵਰੀ ਨੂੰ ਉੱਘੇ ਅਦਾਕਾਰ ਰਾਣਾ ਰਣਬੀਰ ਅਤੇ 26 ਜਨਵਰੀ ਨੂੰ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਜਸਵੰਤ ਜਫ਼ਰ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਉਹਨਾਂ ਦੱਸਿਆ ਕਿ ਪਹਿਲੇ ਦਿਨ ’ਮੈਂ’ਤੁਸੀਂ ਪੰਜਾਬ ਬੋਲਦਾ ਹਾਂ’ ਪ੍ਰੋਗਰਾਮ ਤਹਿਤ ਇਤਿਹਾਸ, ਰਵਾਇਤ ਅਤੇ ਵਿਰਸੇ ‘ਤੇ ਆਧਾਰਿਤ ਪੇਸ਼ਕਾਰੀਆਂ ਹੋਣਗੀਆਂ, ਜਦੋਂਕਿ ਦੂਸਰੇ ਦਿਨ ਛੋਟੇ ਬੱਚੇ ਆਪਣੀ ਪ੍ਰਤਿਭਾ ਵਿਖਾਉਣਗੇ। ਇਸ ਮੌਕੇ ਖੇਡਾਂ ਵਿੱਚ ਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਵਧੀਆ ਡਰੈਸ ਅਪ ਅਤੇ ਸਕੂਲ ਵਿੱਚ ਲਗਾਤਾਰ ਹਾਜ਼ਰੀ ਵਾਲ਼ੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ।