ਲੁਧਿਆਣਾ, 23 ਜਨਵਰੀ, ਦੇਸ਼ ਕਲਿਕ ਬਿਊਰੋ :
ਅੱਜ ਸਵੇਰੇ ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਬਰੇਜ਼ਾ ਕਾਰ ਨੇ ਆਪਣਾ ਸੰਤੁਲਨ ਗੁਆ ਦਿੱਤਾ ਤੇ ਪਹਿਲਾਂ ਆਟੋ ਨਾਲ ਟਕਰਾ ਗਈ ਅਤੇ ਫਿਰ ਸਕੂਲ ਬੱਸ ਨਾਲ ਜਾ ਟਕਰਾਈ।
ਹਾਦਸੇ ‘ਚ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਰ ਅਜੇ ਤੱਕ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਜੰਗੀ ਨੇ ਦੱਸਿਆ ਕਿ ਉਹ ਸ਼ਿੰਗਾਰ ਰੋਡ ਦਾ ਰਹਿਣ ਵਾਲਾ ਹੈ। ਉਹ ਸਵੇਰੇ ਕਿਸੇ ਕੰਮ ਲਈ ਜਾ ਰਿਹਾ ਸੀ। ਉਸ ਨੇ ਦੇਖਿਆ ਕਿ ਤੇਜ਼ ਰਫਤਾਰ ਬ੍ਰੇਜ਼ਾ ਕਾਰ ਪਹਿਲਾਂ ਆਟੋ ਨਾਲ ਟਕਰਾ ਗਈ। ਕੰਟਰੋਲ ਗੁਆਉਣ ਤੋਂ ਬਾਅਦ, ਕਾਰ ਪਲਟ ਗਈ ਅਤੇ ਇੱਕ ਖਾਲੀ ਡੀਏਵੀ ਸਕੂਲ ਬੱਸ ਨਾਲ ਜਾ ਟਕਰਾਈ। ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
Published on: ਜਨਵਰੀ 23, 2025 12:02 ਬਾਃ ਦੁਃ