ਜੀ.ਐਸ.ਟੀ. ਵਿਭਾਗ ਵੱਲੋਂ ਰਜਿਸਟਰੇਸ਼ਨ ਲਈ ਚਲਾਈ ਮੁਹਿੰਮ
ਸ਼੍ਰੀ ਮੁਕਤਸਰ ਸਾਹਿਬ: 23 ਜਨਵਰੀ, ਦੇਸ਼ ਕਲਿੱਕ ਬਿਓਰੋ
ਵਿੱਤ ਕਮਿਸ਼ਨਰ (ਕਰ) ਸ਼੍ਰੀ ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ, ਸਹਾਇਕ ਕਮਿਸ਼ਨਰ ਰਾਜ ਕਰ ਸ੍ਰੀ ਮੁਕਤਸਰ ਸਾਹਿਬ, ਸ਼੍ਰੀ ਨਰਿੰਦਰ ਕੁਮਾਰ ਅਗਵਾਈ ਹੇਠ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਜ਼ਾਰਾਂ ਵਿੱਚ ਜਾ ਕੇ ਸਰਵਿਸ ਸੈਕਟਰ ਅਧੀਨ ਆਉਂਦੇੇ ਅਣ ਰਜ਼ਿਸ਼ਟਰਡ ਡੀਲਰਾਂ ਨੂੰ ਰਜਿਸਟਰ ਕਰਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਵਿਸ ਸੈਕਟਰ ਦੇ ਅਣ ਰਜਿਸਟਰਡ ਡੀਲਰਾਂ ਦੀ ਜੀ.ਐਸ. ਟੀ. ਐਕਟ ਅਧੀਨ ਰਜਿਸਟਰੇਸ਼ਨ ਕਰਵਾਉਣ ਲਈ ਉਹਨਾਂ ਦੇ ਵਪਾਰਕ ਅਦਾਰੇ ਤੇ ਜਾ ਕੇ ਡਾਟਾ ਇੱਕਤਰ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਡੀਲਰਾਂ ਨੂੰ ਵਿਭਾਗ ਵੱਲੋਂ ਰਜਿਸਟਰੇਸ਼ਨ ਕਰਵਾਉਣ ਲਈ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ।
ਇਸ ਸਬੰਧੀ ਸ਼੍ਰੀ ਮਨਜਿੰਦਰ ਸਿੰਘ, ਸਟੇਟ ਟੈਕਸ ਅਫਸਰ ਨੇੇ ਵਿਭਾਗ ਵੱਲੋਂ ਚਲਾਈ ਜਾ ਰਹੀ, ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿੱਤ ਕਮਿਸ਼ਨਰ (ਕਰ) ਸ਼੍ਰੀ ਕ੍ਰਿਸ਼ਨ ਕੁਮਾਰ ਦੀਆ ਹਦਾਇਤਾਂ ਅਨੁਸਾਰ ਇਹ ਸਪੈਸ਼ਲ ਰਜਿਟਰੇਸ਼ਨ ਡਰਾਈਵ ਪੰਜਾਬ ਦੇ ਸਾਰੇ ਜ੍ਹਿਲਿਆਂ ਵਿੱਚ ਚਲਾਈ ਜਾ ਰਹੀ ਹੈ, ਜਿਸ ਦੌਰਾਨ ਜੀ ਐਸ ਟੀ ਐਕਟ ਦੀਆਂ ਧਾਰਾਵਾਂ ਅਨੁਸਾਰ ਯੋਗ ਪਾਏ ਜਾਣ ਵਾਲੇ ਅਣ ਰਜਿਸਟਰਡ ਡੀਲਰਾਂ ਨੂੰ ਜੀ. ਐਸ. ਟੀ. ਐਕਟ ਅਧੀਨ ਰਜਿਸਟਰ ਕੀਤਾ ਜਾਣਾ ਹੈ, ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਸਰਵਿਸ ਸੈਕਟਰ ਅਧੀਨ ਰਜਿਸਰਟਡ ਡੀਲਰਾਂ ਦੀ ਗਿਣਤੀ ਵਧਾ ਕੇ ਸਰਕਾਰੀ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਉਹਨਾਂ ਵੱਲੋਂ ਵਪਾਰ ਮੰਡਲ, ਸ਼੍ਰੀ ਮੁਕਤਸਰ ਸਾਹਿਬ ਤੇ ਹੋਰ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਨੂੰ ਵੀ ਬੇਨਤੀ ਕੀਤੀ ਕਿ ਉਹਨਾਂ ਵੱਲੋਂ ਆਪਣੇ ਸਾਰੇ ਅਣ ਰਜਿਸ਼ਟਰਡ ਮੈਬਰਾਂ ਨੂੰ ਜੀ ਐਸ ਟੀ ਐਕਟ ਅਧੀਨ ਰਜਿਸਟਰ ਹੋਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਦਾ ਟੈਕਸ ਮਾਲੀਆ ਵਧਾਇਆ ਜਾ ਸਕੇ।
Published on: ਜਨਵਰੀ 23, 2025 3:01 ਬਾਃ ਦੁਃ