ਮੁੰਬਈ, 24 ਜਨਵਰੀ, ਦੇਸ਼ ਕਲਿੱਕ ਬਿਓਰੋ :
ਧਾਰਮਿਕ ਸਥਾਨਾਂ ਉਤੇ ਚਲਦੇ ਸਪੀਕਰਾਂ ਨੂੰ ਲੈ ਕੇ ਬੰਬੇ ਹਾਈਕੋਰਟ ਵੱਲੋਂ ਅਹਿਮ ਟਿੱਪਣੀ ਕੀਤੀ ਗਈ ਹੈ। ਅਦਾਲਤ ਨੇ ਕਿਹਾਕਿ ਲਾਊਡਸਪੀਕਰ ਦੀ ਵਰਤੋਂ ਕਿਸੇ ਵੀ ਧਰਮ ਦਾ ਜ਼ਰੂਰੀ ਹਿੱਸਾ ਨਹੀਂ ਹੈ। ਇਹ ਵੀ ਕਿਹਾ ਕਿ ਆਵਾਜ਼ ਪ੍ਰਦੂਸ਼ਣ ਦੇ ਮਾਪਦੰਡਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਜੱਜ ਏਐਸ ਗਡਕਰੀ ਅਤੇ ਜੱਜ ਐਸਸੀ ਚਾਂਡਕ ਦੇ ਬੈਂਚ ਨੇ ਕਿਹਾ ਕਿ ਸ਼ੋਰ ਸਿਹਤ ਲਈ ਵੱਡਾ ਖਤਰਾ ਹੈ। ਕੋਈ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਜੇਕਰ ਉਸ ਜੇਕਰ ਉਸ ਨੂੰ ਲਾਊਡਸਪੀਕਰ ਦੀ ਵਰਤੋਂ ਕਰਨ ਦਾ ਆਗਿਆ ਨਹੀਂ ਦਿੱਤੀ ਗਈ ਤਾਂ ਉਸਦੇ ਅਧਿਕਾਰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਧਾਰਮਿਕ ਸੰਸਥਾਵਾਂ ਨੂੰ ਆਵਾਜ਼ ਨੂੰ ਕੰਟਰੋਲ ਕਰਨ ਲਈ ਤੰਤਰ ਅਪਣਾਉਦ ਦੇ ਨਿਰਦੇਸ਼ ਦੇਵੇ। ਅਦਾਲਤ ਨੇ ਇਹ ਫੈਸਲਾ ਕੁਰਲਾ ਉਪਨਗਰ ਦੇ ਰਿਹਾਇਸ਼ੀ ਸੰਗਠਨਾਂ ਵੱਲੋਂ ਦਾਇਰ ਇਕ ਪਟੀਸ਼ਨ ਉਤੇ ਸੁਣਾਇਆ ਗਿਆ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਖੇਤਰ ਦੀਆਂ ਮਸਿਜਦਾਂ ਉਤੇ ਲੱਗੇ ਲਾਊਡਸਪੀਕਰ ਤੋਂ ਹੋਣ ਵਾਲੀ ਆਵਾਜ਼ ਪ੍ਰਦੂਸ਼ਣ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਹਾਈਕੋਰਟ ਨੇ ਪੁਲਿਸ ਨੂੰ ਵੀ ਨਿਰਦੇਸ਼ ਦਿੱਤੇ ਕਿ ਧਾਰਮਿਕ ਸਥਾਨਾਂ ਉਤੇ ਲਾਊਡਸਪੀਰ ਖਿਲਾਫ ਕੋਈ ਵੀ ਸ਼ਿਕਾਇਤ ਮਿਲਣ ਉਤੇ ਤੁਰੰਤ ਕਾਰਵਾਈ ਹੋਵੇ।
Published on: ਜਨਵਰੀ 24, 2025 12:08 ਬਾਃ ਦੁਃ