29 ਜਨਵਰੀ, 1979 ਨੂੰ ਪਹਿਲੀ ਦੋ-ਇੰਜਣਾਂ ਵਾਲੀ ਜੰਬੋ ਰੇਲਗੱਡੀ ਤਾਮਿਲਨਾਡੂ ਐਕਸਪ੍ਰੈਸ ਨੂੰ ਨਵੀਂ ਦਿੱਲੀ ਤੋਂ ਮਦਰਾਸ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ
ਚੰਡੀਗੜ੍ਹ, 29 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 29 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਰੌਸ਼ਨੀ ਪਾਵਾਂਗੇ 29 ਜਨਵਰੀ ਦੇ ਇਤਿਹਾਸ ਉੱਤੇ :-
* 2008 ਵਿੱਚ ਅੱਜ ਦੇ ਹੀ ਦਿਨ ਆਸਟ੍ਰੇਲੀਆ ਨੇ ਇਰਾਕ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ।
* 29 ਜਨਵਰੀ 2007 ਨੂੰ ਅਭਿਨੇਤਰੀ ਸ਼ਿਲਪਾ ਸ਼ੈੱਟੀ ਲੰਡਨ ਦੇ ਚੈਨਲ 4 ਰਿਐਲਿਟੀ ਸ਼ੋਅ ਵਿਚ ਜਮੀਨ ਜੈਕਸਨ ਨੂੰ ਹਰਾ ਕੇ ‘ਬਿਗ ਬ੍ਰਦਰ’ ਚੈਂਪੀਅਨ ਬਣੀ ਸੀ।
* ਅੱਜ ਦੇ ਦਿਨ 2006 ਵਿੱਚ ਭਾਰਤ ਦੇ ਇਰਫਾਨ ਪਠਾਨ ਟੈਸਟ ਕ੍ਰਿਕਟ ਵਿੱਚ ਪਹਿਲੇ ਓਵਰ ਵਿੱਚ ਹੈਟ੍ਰਿਕ ਲੈਣ ਵਾਲਾ ਦੁਨੀਆ ਦਾ ਪਹਿਲਾ ਗੇਂਦਬਾਜ਼ ਬਣਿਆ ਸੀ।
* 2005 ਵਿੱਚ 29 ਜਨਵਰੀ ਨੂੰ ਸੇਰੇਨਾ ਵਿਲੀਅਮਜ਼ ਨੇ ਆਸਟ੍ਰੇਲੀਅਨ ਓਪਨ ਮਹਿਲਾ ਖਿਤਾਬ ਜਿੱਤਿਆ ਸੀ।
* ਅੱਜ ਦੇ ਦਿਨ 2003 ਵਿੱਚ ਹਿਮਾਚਲ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਸੀ।
* 29 ਜਨਵਰੀ 1996 ਨੂੰ ਫਰਾਂਸ ਦੇ ਰਾਸ਼ਟਰਪਤੀ ਜੈਕ ਸ਼ਿਰਾਕ ਨੇ ਭਵਿੱਖ ਵਿਚ ਪ੍ਰਮਾਣੂ ਪ੍ਰੀਖਣ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ।
* ਅੱਜ ਦੇ ਦਿਨ 1993 ‘ਚ ਕ੍ਰਿਕਟਰ ਵਿਨੋਦ ਕਾਂਬਲੀ ਨੇ ਆਪਣਾ ਟੈਸਟ ਡੈਬਿਊ ਕੀਤਾ ਸੀ।
* ਭਾਰਤ 29 ਜਨਵਰੀ 1992 ਨੂੰ ਆਸੀਆਨ ਦਾ ਖੇਤਰੀ ਸਹਿਯੋਗੀ ਬਣਿਆ ਸੀ।
* ਅੱਜ ਦੇ ਦਿਨ 1989 ਵਿਚ ਸੀਰੀਆ ਅਤੇ ਈਰਾਨ ਨੇ ਲੇਬਨਾਨ ਵਿਚ ਸੰਘਰਸ਼ ਨੂੰ ਰੋਕਣ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ ਸਨ।
* 29 ਜਨਵਰੀ, 1979 ਨੂੰ ਪਹਿਲੀ ਦੋ-ਇੰਜਣਾਂ ਵਾਲੀ ਜੰਬੋ ਰੇਲਗੱਡੀ ਤਾਮਿਲਨਾਡੂ ਐਕਸਪ੍ਰੈਸ ਨੂੰ ਨਵੀਂ ਦਿੱਲੀ ਤੋਂ ਮਦਰਾਸ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ।
* ਅੱਜ ਦੇ ਦਿਨ 1976 ਵਿਚ ਸੋਵੀਅਤ ਸੰਘ ਅੰਗੋਲਾ ਵਿਚ ਸਿਆਸੀ ਸਮਝੌਤਾ ਕਰਨ ਲਈ ਸਹਿਮਤ ਹੋਇਆ ਸੀ।
* ਸੰਗੀਤ ਨਾਟਕ ਅਕੈਡਮੀ ਦੀ ਸਥਾਪਨਾ 29 ਜਨਵਰੀ 1953 ਨੂੰ ਹੋਈ ਸੀ।
* ਅੱਜ ਦੇ ਦਿਨ 1949 ਵਿੱਚ ਬਰਤਾਨੀਆ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ।
* 29 ਜਨਵਰੀ 1916 ਨੂੰ ਜਰਮਨੀ ਨੇ ਪਹਿਲੇ ਵਿਸ਼ਵ ਯੁੱਧ ਵਿਚ ਪਹਿਲੀ ਵਾਰ ਫਰਾਂਸ ‘ਤੇ ਹਮਲਾ ਕੀਤਾ ਸੀ।
Published on: ਜਨਵਰੀ 29, 2025 6:37 ਪੂਃ ਦੁਃ