ਚੰਡੀਗੜ੍ਹ, 29 ਜਨਵਰੀ, ਦੇਸ਼ ਕਲਿਕ ਬਿਊਰੋ :
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਾਢੇ 7 ਸਾਲ ਬਾਅਦ ਸਿਰਸਾ ਡੇਰੇ ਪਹੁੰਚਿਆ ਹੈ। 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ ਉਸ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਸਜ਼ਾ ਤੋਂ ਬਾਅਦ ਉਹ ਪਹਿਲੀ ਵਾਰ ਸਿਰਸਾ ਡੇਰੇ ਪਹੁੰਚਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ 6 ਫਰਵਰੀ ਤੱਕ ਸਿਰਸਾ ‘ਚ ਰਹੇਗਾ ਅਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ‘ਚ ਬਾਗਪਤ ਆਸ਼ਰਮ ਜਾਵੇਗਾ।ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਲਿਜਾਣ ਲਈ ਹਨੀਪ੍ਰੀਤ ਦੋ ਗੱਡੀਆਂ ਲੈ ਕੇ ਆਈ ਸੀ।
ਰਾਮ ਰਹੀਮ ਸ਼ਾਹ ਸਤਨਾਮ ਜੀ ਧਾਮ ਦੇ ਅੰਦਰ ਬਣੇ ‘ਤੇਰਾ ਵਾਸ’ ‘ਚ ਰਹਿ ਰਿਹਾ ਹੈ। ਸਿਰਸਾ ਪੁਲੀਸ ਨੇ ਡੇਰੇ ਦੇ ਸਾਰੇ ਗੇਟਾਂ ’ਤੇ 200 ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਡੇਰੇ ਨੂੰ ਜਾਣ ਵਾਲੀ ਸੜਕ ‘ਤੇ 10 ਨਾਕੇ ਵੀ ਲਗਾਏ ਗਏ ਹਨ। ਜਿਸ ਗੇਟ ਤੋਂ ਰਾਮ ਰਹੀਮ ਅੰਦਰ ਦਾਖਲ ਹੋਇਆ, ਉਸ ਗੇਟ ‘ਤੇ ਐੱਸਐੱਚਓ ਨੂੰ ਪੁਲਸ ਟੀਮ ਨਾਲ ਤਾਇਨਾਤ ਕੀਤਾ ਗਿਆ ਹੈ। ਇਸ ਗੇਟ ਰਾਹੀਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
Published on: ਜਨਵਰੀ 29, 2025 7:03 ਪੂਃ ਦੁਃ