ਸਕੂਲ ਦੀ ਵਿਦਿਆਰਥਣ ਨਾਲ ਬਲਾਤਕਾਰ ਤੇ ਕਤਲ ਦੀ ਦਿੱਤੀ ਫਿਰੌਤੀ, ਪ੍ਰਿੰਸੀਪਲ ਸਮੇਤ ਤਿੰਨ ਅਧਿਆਪਕਾਂ ਉਤੇ ਕੇਸ ਦਰਜ

ਰਾਸ਼ਟਰੀ

ਪੁਣੇ, 29 ਜਨਵਰੀ, ਦੇਸ਼ ਕਲਿੱਕ ਬਿਓਰੋ :

ਮਹਾਰਾਸ਼ਟਰ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਦਿਆਰਥੀ ਦੀ ਅਧਿਆਪਕ ਨੂੰ ਸ਼ਿਕਾਇਤ ਕਰਨ ਉਤੇ ਵਿਦਿਆਰਥਣ ਨਾਲ ਬਲਾਤਕਾਰ ਤੇ ਕਤਲ ਕਰਨ ਦੀ ਸੁਪਾਰੀ ਤੱਕ ਦੇ ਦਿੱਤੀ। ਇਹ ਮਾਮਲਾ ਪੂਣੇ ਦਾ ਹੈ। ਸਕੂਲ ਵਿਦਿਆਰਥੀ ਨੇ ਆਪਣੇ ਜਮਾਤੀ ਨੂੰ 100 ਰੁਪਏ ਵਿੱਚ ਕਲਾਸ ਵਿੱਚ ਹੀ ਪੜ੍ਹਨ ਵਾਲੀ ਇਕ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਕਰਨ ਦੀ ਸੁਪਾਰੀ ਦੇ ਦਿੱਤੀ। ਇਹ ਘਟਨਾ ਸੇਂਟ ਸੇਬਸੀਟਅਨ ਇਗਲਿਸ਼ ਸਕੂਲ ਦੀ ਵਿਦਿਆਰਥਣ ਨੇ ਆਪਣੇ ਅਧਿਆਪਕਾਂ ਨੂੰ ਦੱਸਿਆ ਕਿ ਇਕ ਵਿਦਿਆਰਥੀ ਨੇ ਉਸਦੇ ਮਾਪਿਆਂ ਦੇ ਜ਼ਾਅਲੀ ਦਸਤਖਤ ਬਣਾ ਦਿੱਤੇ ਸਨ। ਇਸਦੀ ਸ਼ਿਕਾਇਤ ਤੋਂ ਵਿਦਿਆਰਥੀ ਗੁੱਸੇ ਵਿੱਚ ਆ ਗਿਆ ਅਤੇ ਉਸਨੇ 100 ਰੁਪਏ ਵਿੱਚ ਇਕ ਹੋਰ ਵਿਦਿਆਰਥੀ ਨੂੰ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਕਰਨ ਦੀ ਸੁਪਾਰੀ ਦੇ ਦਿੱਤੀ। ਇਸ ਮਾਮਲੇ ਵਿੱਚ ਸਕੂਲ ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਉਤੇ ਦੋਸ਼ ਹਨ ਕਿ ਉਨ੍ਹਾਂ ਸਕੂਲ ਦੀ ਇੱਜ਼ਤ ਬਚਾਉਣ ਦੇ ਨਾਮ ਉਤੇ ਮਾਮਲੇ ਨੂੰ ਦਬਾਉਣ ਦਾ ਯਤਨ ਕੀਤਾ ਹੈ। ਪੁਲਿਸ ਵੱਲੋਂ ਇਸ ਸਬੰਧ ਵਿੱਚ ਪ੍ਰਿੰਸੀਪਲ, ਕਲਾਸ ਅਧਿਆਪਕ ਅਤੇ ਇਕ ਹੋਰ ਅਧਿਆਪਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਉਤੇ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਨਾਬਾਲਗ ਵਿਦਿਆਰਥਣ ਦਾ ਮਾਨਸਿਕ ਉਤਪੀੜਨ ਕੀਤਾ। ਇੱਥੋਂ ਤੱਕ ਕਿ ਉਸਦੇ ਅਕਾਦਮਿਕ ਪਰਫਾਰਮੇਂਸ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਅਜਿਹਾ ਲਈ ਕੀਤਾ ਗਿਆ ਤਾਂ ਕਿ ਉਹ ਮਾਮਲੇ ਨੂੰ ਚੁਕਣ ਤੋਂ ਪਿੱਛੇ ਹਟ ਗਏ। ਨਾਬਾਲਗ ਸਕੂਲੀ ਵਿਦਿਆਰਥਣਾਂ ਵਿੱਚ ਇਸ ਤਰ੍ਹਾਂ ਦੀ ਸਾਜਿਸ਼ ਅਤੇ ਰੰਜਿਸ਼ ਚਿੰਤਾ ਦਾ ਵਿਸ਼ਾ ਹੈ।

Published on: ਜਨਵਰੀ 29, 2025 2:32 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।