ਅੱਜ ਦਾ ਇਤਿਹਾਸ

ਰਾਸ਼ਟਰੀ

30 ਜਨਵਰੀ 1971 ਨੂੰ ਇੰਡੀਅਨ ਏਅਰਲਾਈਨਜ਼ ਦੇ ‘ਫੋਕਰ ਫਰੈਂਡਸ਼ਿਪ ਏਅਰਕ੍ਰਾਫਟ’ ਨੂੰ ਹਾਈਜੈਕ ਕਰ ਲਿਆ ਗਿਆ ਸੀ
ਚੰਡੀਗੜ੍ਹ, 30 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 30 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ 30 ਜਨਵਰੀ ਦੇ ਇਤਿਹਾਸ ਬਾਰੇ ਜਾਨਣ ਦੀ ਕੋਸ਼ਿਸ਼ ਕਰਾਂਗੇ :-
* ਅੱਜ ਦੇ ਦਿਨ 2013 ਵਿੱਚ ਦੱਖਣੀ ਕੋਰੀਆ ਨੇ ਆਪਣਾ ਪਹਿਲਾ ਕੈਰੀਅਰ ਰਾਕੇਟ ਨਾਰੋ-1 ਲਾਂਚ ਕੀਤਾ ਸੀ।
* 2009 ਵਿੱਚ 30 ਜਨਵਰੀ ਨੂੰ ਕੋਕਾ ਕੋਲਾ ਕੰਪਨੀ ਨੇ ਕੋਕਾ ਕੋਲਾ ਕਲਾਸਿਕ ਦਾ ਨਾਂ ਬਦਲ ਕੇ ਕੋਕਾ ਕੋਲਾ ਕਰਨ ਦਾ ਐਲਾਨ ਕੀਤਾ ਸੀ। 
* 30 ਜਨਵਰੀ 2009 ਨੂੰ ਸਾਨੀਆ ਮਿਰਜ਼ਾ ਤੇ ਮਹੇਸ਼ ਭੂਪਤੀ ਦੀ ਜੋੜੀ ਆਸਟਰੇਲੀਆ ਓਪਨ ਮਿਕਸਡ ਮੈਚ ਦੇ ਫਾਈਨਲ ਵਿੱਚ ਪਹੁੰਚੀ ਸੀ।
* 30 ਜਨਵਰੀ, 2007 ਨੂੰ ਟਾਟਾ ਨੇ 12 ਬਿਲੀਅਨ ਡਾਲਰ ਤੋਂ ਵੱਧ ਵਿੱਚ ਐਂਗਲੋ-ਡੱਚ ਸਟੀਲ ਨਿਰਮਾਣ ਕੰਪਨੀ ਕੋਰਸ ਗਰੁੱਪ ਨੂੰ ਖਰੀਦਿਆ ਸੀ।
* ਅੱਜ ਦੇ ਦਿਨ 1989 ਵਿੱਚ ਅਮਰੀਕਾ ਨੇ ਅਫਗਾਨਿਸਤਾਨ ਦੇ ਕਾਬੁਲ ਵਿੱਚ ਆਪਣਾ ਦੂਤਘਰ ਬੰਦ ਕਰ ਦਿੱਤਾ ਸੀ।
* 1972 ‘ਚ 30 ਜਨਵਰੀ ਨੂੰ ਪਾਕਿਸਤਾਨ ਨੇ ‘ਕਾਮਨਵੈਲਥ’ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।
* 30 ਜਨਵਰੀ 1971 ਨੂੰ ਇੰਡੀਅਨ ਏਅਰਲਾਈਨਜ਼ ਦੇ ‘ਫੋਕਰ ਫਰੈਂਡਸ਼ਿਪ ਏਅਰਕ੍ਰਾਫਟ’ ਨੂੰ ਹਾਈਜੈਕ ਕਰ ਲਿਆ ਗਿਆ ਸੀ।
* 1964 ਵਿਚ 30 ਜਨਵਰੀ ਨੂੰ ਫ਼ੌਜ ਨੇ ਦੱਖਣੀ ਵੀਅਤਨਾਮ ਵਿਚ ਸੱਤਾ ‘ਤੇ ਕਬਜ਼ਾ ਕਰ ਲਿਆ ਸੀ।
* ਅੱਜ ਦੇ ਦਿਨ 1949 ਵਿਚ ਦਿਨ-ਰਾਤ ਦੀ ਹਵਾਈ ਡਾਕ ਸੇਵਾ ਸ਼ੁਰੂ ਕੀਤੀ ਗਈ ਸੀ।
* 30 ਜਨਵਰੀ 1948 ਨੂੰ ਨੱਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ।
* ਅੱਜ ਦੇ ਦਿਨ 1933 ਵਿਚ ਅਡੋਲਫ ਹਿਟਲਰ ਨੇ ਅਧਿਕਾਰਤ ਤੌਰ ‘ਤੇ ਜਰਮਨੀ ਦੇ ਚਾਂਸਲਰ ਵਜੋਂ ਅਹੁਦਾ ਸੰਭਾਲਿਆ ਸੀ।
* 30 ਜਨਵਰੀ 1913 ਨੂੰ ਹਾਊਸ ਆਫ ਲਾਰਡਜ਼ ਨੇ ਆਇਰਿਸ਼ ਹੋਮ ਰੂਲ ਬਿੱਲ ਨੂੰ ਰੱਦ ਕਰ ਦਿੱਤਾ ਸੀ।
* ਅੱਜ ਦੇ ਦਿਨ 1911 ਵਿਚ ‘ਕੈਨੇਡੀਅਨ ਨੇਵਲ ਸਰਵਿਸ’ ਦਾ ਨਾਂ ਬਦਲ ਕੇ ‘ਰਾਇਲ ਕੈਨੇਡੀਅਨ ਨੇਵੀ’ ਕਰ ਦਿੱਤਾ ਗਿਆ ਸੀ।
* 30 ਜਨਵਰੀ 1790 ਨੂੰ ਲਾਈਫਬੋਟ ਵਜੋਂ ਬਣੀ ਪਹਿਲੀ ਕਿਸ਼ਤੀ ਦਾ ਟਾਇਨ ਨਦੀ ਵਿਚ ਪ੍ਰੀਖਣ ਕੀਤਾ ਗਿਆ ਸੀ।

Published on: ਜਨਵਰੀ 30, 2025 6:53 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।