ਪੁੰਛ ‘ਚ ਸੁਰੱਖਿਆ ਬਲਾਂ ਵਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅੱਤਵਾਦੀ ਢੇਰ
ਸ਼੍ਰੀਨਗਰ, 31 ਜਨਵਰੀ, ਦੇਸ਼ ਕਲਿਕ ਬਿਊਰੋ :
ਕਸ਼ਮੀਰ ਦੇ ਪੁੰਛ ‘ਚ ਸੁਰੱਖਿਆ ਬਲਾਂ ਨੇ ਘੁਸਪੈਠ ਨੂੰ ਨਾਕਾਮ ਕਰਦੇ ਹੋਏ 2 ਅੱਤਵਾਦੀਆਂ ਨੂੰ ਮਾਰ ਦਿੱਤਾ। ਅੱਤਵਾਦੀ ਐਲਓਸੀ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਸੁਰੱਖਿਆ ਬਲਾਂ ਨੇ ਰੋਕਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਦੋ ਅੱਤਵਾਦੀ ਮਾਰੇ ਗਏ।
ਹਾਲਾਂਕਿ, ਇੱਕ ਅੱਤਵਾਦੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵੱਲ ਭੱਜ ਗਿਆ। ਜੰਮੂ ਦੇ ਸੁਰੱਖਿਆ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਦੇਰ ਸ਼ਾਮ ਵਾਪਰੀ। ਅੱਤਵਾਦੀ ਪੁਣਛ ਜ਼ਿਲ੍ਹੇ ਦੇ ਖਾਰੀ ਕਰਮਾਰਾ ਇਲਾਕੇ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ।
Published on: ਜਨਵਰੀ 31, 2025 11:24 ਪੂਃ ਦੁਃ