ਸਿਰਸਾ, 3 ਫਰਵਰੀ, ਦੇਸ਼ ਕਲਿਕ ਬਿਊਰੋ :
ਰਾਮ ਰਹੀਮ ਨੇ ਕਿਹਾ ਕਿ ਉਸ ਨੇ ਸੱਪ ਫੜਨ ਵਾਲਾ ਕੈਚਰ ਬਣਾਇਆ ਹੈ। ਅੱਜ ਇਹ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਕਿਸੇ ਨੇ ਮੈਨੂੰ ਇਹ ਵੀ ਕਿਹਾ ਕਿ ਤੁਹਾਨੂੰ ਇਸ ਦਾ ਪੇਟੈਂਟ ਕਰਵਾਉਣਾ ਚਾਹੀਦਾ ਸੀ। ਮੈਂ ਕਿਹਾ ਅਸੀਂ ਕਿਹੜਾ ਕਾਰੋਬਾਰ ਕਰਨਾ ਹੈ? ਇਹ ਗੱਲਾਂ ਡੇਰਾ ਸਿਰਸਾ ਮੁਖੀ ਨੇ ਡੇਰੇ ਦੇ ਸ਼ਰਧਾਲੂਆਂ ਨਾਲ ਆਨਲਾਈਨ ਸਤਿਸੰਗ ਦੌਰਾਨ ਕਹੀਆਂ।
ਰਾਮ ਰਹੀਮ ਨੇ ਇਸ ਦਾ ਕਾਰਨ ਦੱਸਿਆ ਕਿ ਜਦੋਂ ਸਿਰਸਾ ‘ਚ ਸ਼ਾਹ ਮਸਤਾਨਾ ਜੀ ਧਾਮ ਬਣ ਰਿਹਾ ਸੀ ਤਾਂ ਇੱਥੋਂ ਕੋਬਰਾ ਸੱਪ ਨਿਕਲ ਰਹੇ ਸਨ। ਪਹਿਲਾਂ ਸੇਵਾਦਾਰ ਉਨ੍ਹਾਂ ਨੂੰ ਫੜ ਕੇ ਦੂਰ ਜੰਗਲ ਵਿੱਚ ਛੱਡ ਦਿੰਦੇ ਸਨ। ਸਾਲ 1994 ਵਿੱਚ ਅਸੀਂ ਕੈਚਰ ਬਣਾਇਆ।ਸਾਨੂੰ ਲੱਗਾ ਕਿ ਸੱਪ ਸੇਵਾਦਾਰਾਂ ਨੂੰ ਕੱਟ ਨਾ ਲਵੇ।ਕੈਚਰ ਸੱਪਾਂ ਨੂੰ ਦੂਰੋਂ ਹੀ ਫੜ ਲੈਂਦਾ ਹੈ ਅਤੇ ਸੱਪ ਨੂੰ ਵੀ ਸੱਟ ਨਹੀਂ ਲੱਗਦੀ। ਅੱਜ ਕੱਲ੍ਹ ਇਹ ਖੂਬ ਚੱਲ ਰਿਹਾ ਹੈ। ਇਹ ਚੰਗੀ ਗੱਲ ਹੈ, ਸੰਸਾਰ ਅਤੇ ਸਮਾਜ ਦਾ ਭਲਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ 1990 ‘ਚ ਟੀ-20 ਦੀ ਸ਼ੁਰੂਆਤ ਵੀ ਕੀਤੀ ਸੀ। ਜਲਾਲਆਨਾ ਸਾਹਿਬ ਦਾ ਸਟੇਡੀਅਮ ਉਸ ਤੋਂ ਪਹਿਲਾਂ ਦਾ ਬਣਿਆ ਹੈ। ਉਸ ਸਮੇਂ ਵੱਡੇ ਖਿਡਾਰੀ ਕਹਿੰਦੇ ਸਨ ਕਿ ਇਹ ਕੋਈ ਕ੍ਰਿਕਟ ਹੈ? ਕੋਈ ਖੇਡਣ ਨਹੀਂ ਆਉਦਾ ਸੀ। ਅੱਜ ਪੂਰੀ ਦੁਨੀਆ ਨੇ ਇਸ ਨੂੰ ਅਪਣਾ ਲਿਆ ਹੈ।
Published on: ਫਰਵਰੀ 3, 2025 7:13 ਪੂਃ ਦੁਃ