ਸਿੱਧੂ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ‘ਤੇ ਗੋਲੀਬਾਰੀ ਕਰਕੇ ਹਮਲਾਵਰ ਫਰਾਰ
ਮਾਨਸਾ: 3 ਫਰਵਰੀ, ਦੇਸ਼ ਕਲਿੱਕ ਬਿਓਰੋ
ਸਿੱਧੂ ਮੂਸੇਵਾਲਾ ਦੇ ਕਰੀਬੀ ਟ੍ਰਾਂਸਪੋਰਟਰ ਪ੍ਰਗਟ ਸਿੰਘ ਦੇ ਘਰ ‘ਤੇ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਗੋਲੀਬਾਰੀ ਕਰਨ ਵਾਲਿਆਂ ਨੇ ਬਿਸ਼ਨੋਈ ਗਰੁੱਪ ਦੇ ਨਾਂ ‘ਤੇ 30 ਲੱਖ ਦੀ ਫਿਰੌਤੀ ਮੰਗੀ ਗਈ ਹੈ। ਗੋਲੀਬਾਰੀ ਤੋਂ ਤੁਰੰਤ ਬਾਅਦ ਇੰਗਲੈਂਡ ਦੇ ਨੰਬਰ ਤੋਂ ਕਾਲ ਰਾਹੀਂ ਧਮਕੀ ਦਿੱਤੀ ਗਈ ਹੈ ਅਤੇ ਕਿਹਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਜਿੰਨੀ ਮਰਜ਼ੀ ਸਕਿਉਰਟੀ ਰੱਖ ਲਵੋ ਪਰ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ।ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
Published on: ਫਰਵਰੀ 3, 2025 12:16 ਬਾਃ ਦੁਃ