ਨਵੀਂ ਦਿੱਲੀ, 3 ਫਰਵਰੀ, ਦੇਸ਼ ਕਲਿੱਕ ਬਿਓਰੋ :
ਬੀਤੇ ਦਿਨੀਂ ਪ੍ਰਯਾਗਰਾਜ ਮਹਾਕੁੰਭ ਮੇਲੇ ਵਿੱਚ ਮਚੀ ਭਗਦੜ ਉਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਮਹਾਂਕੁੰਭ ਵਿੱਚ ਹੋਈ ਭਗਦੜ ਨੂੰ ਇਕ ਮੰਦਭਾਗੀ ਘਟਨਾ ਦੱਸਿਆ ਅਤੇ ਦੇਸ਼ ਭਰ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਦੀ ਸੁਰੱਖਿਆ ਉਪਾਅ ਤੇ ਦਿਸ਼ਾ ਨਿਰਦੇਸ਼ ਲਾਗੂ ਕਰਨ ਲਈ ਹੁਕਮ ਦੇਣ ਵਾਲੀ ਮੰਗ ਵਾਲੀ ਜਨਹਿੱਤ ਉਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਜਨਹਿਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਨੂੰ ਕਿਹਾ ਕਿ ਉਹ ਆਪਣੀ ਪਟੀਸ਼ਨ ਲੈ ਕੇ ਇਲਾਹਾਬਾਦ ਹਾਈਕੋਰਟ ਜਾਣ।
ਵਕੀਲ ਵਿਸ਼ਾਲ ਤਿਵਾੜੀ ਨੇ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਮੌਲੀ ਅਮਾਵਸਸਾ ਦੇ ਦਿਨ ਹੋਈ ਭਗਦੜ ਉਤੇ ਸਟੇਟਸ ਰਿਪੋਰਟ ਅਤੇ ਜਿੰਮੇਵਾਰ ਅਧਿਕਾਰੀਆਂ ਉਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ।
Published on: ਫਰਵਰੀ 3, 2025 1:36 ਬਾਃ ਦੁਃ