ਅੱਜ ਦਾ ਇਤਿਹਾਸ

ਪੰਜਾਬ

4 ਫਰਵਰੀ 2004 ਨੂੰ ਮਾਰਕ ਜ਼ੁਕਰਬਰਗ ਨੇ ਦੁਨੀਆ ਨੂੰ ਬਦਲਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਸ਼ੁਰੂਆਤ ਕੀਤੀ ਸੀ
ਚੰਡੀਗੜ੍ਹ, 4 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 4 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ 4 ਫਰਵਰੀ ਦੇ ਇਤਿਹਾਸ ਬਾਰੇ ਜਾਨਣ ਦੀ ਕੋਸ਼ਿਸ਼ ਕਰਾਂਗੇ :-
* ਅੱਜ ਦੇ ਦਿਨ 2014 ਵਿੱਚ ਸੱਤਿਆ ਨਡੇਲਾ ਨੂੰ ਵੱਡੀ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦਾ ਨਵਾਂ ਸੀਈਓ ਨਿਯੁਕਤ ਕੀਤਾ ਗਿਆ ਸੀ।
* 4 ਫਰਵਰੀ 2009 ਨੂੰ ਬਾਬਾ ਰਾਮਦੇਵ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਇੰਡੀਅਨ ਅਕੈਡਮੀ ਆਫ ਐਕਯੂਪ੍ਰੈਸ਼ਰ ਸਾਇੰਸਜ਼ ਦੁਆਰਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
* ਅੱਜ ਦੇ ਦਿਨ 2007 ਵਿੱਚ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਐਲਗੋਰ ਨੂੰ ਸੰਯੁਕਤ ਰਾਸ਼ਟਰ ਵਾਤਾਵਰਨ ਪੁਰਸਕਾਰ ਮਿਲਿਆ ਸੀ।
* 4 ਫਰਵਰੀ 2006 ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਈਰਾਨ ਵੱਲੋਂ ਪ੍ਰਮਾਣੂ ਹਥਿਆਰਾਂ ਦੇ ਉਤਪਾਦਨ ਦਾ ਮਾਮਲਾ ਸੁਰੱਖਿਆ ਪ੍ਰੀਸ਼ਦ ਕੋਲ ਭੇਜਿਆ ਸੀ।
* 4 ਫਰਵਰੀ 2004 ਨੂੰ ਮਾਰਕ ਜ਼ੁਕਰਬਰਗ ਨੇ ਦੁਨੀਆ ਨੂੰ ਬਦਲਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਸ਼ੁਰੂਆਤ ਕੀਤੀ ਸੀ।
* 1990 ਵਿਚ 4 ਫਰਵਰੀ ਨੂੰ ਏਰਨਾਕੁਲਮ ਨੂੰ ਭਾਰਤ ਦਾ ਪਹਿਲਾ ਪੜ੍ਹਿਆ-ਲਿਖਿਆ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ।
* ਅੱਜ ਦੇ ਦਿਨ 1976 ਵਿੱਚ ਲੋਕ ਸਭਾ ਦੀ ਮਿਆਦ ਇੱਕ ਸਾਲ ਲਈ ਵਧਾਈ ਗਈ ਸੀ।
* 4 ਫਰਵਰੀ 1965 ਨੂੰ ਅਮਰੀਕਾ ਨੇ ਨੇਵਾਡਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
* ਅੱਜ ਦੇ ਦਿਨ 1953 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਦੇ ਮੁੱਦੇ ‘ਤੇ ਪਹਿਲੀ ਵਾਰ ਚਰਚਾ ਹੋਈ ਸੀ।
* 4 ਫਰਵਰੀ 1944 ਨੂੰ ਭਾਰਤ ਦੀ ਸੱਤਵੀਂ ਫੌਜ ਬਰਮਾ ‘ਤੇ ਜਾਪਾਨ ਨੇ ਹਮਲਾ ਕੀਤਾ ਸੀ।
* ਅੱਜ ਦੇ ਦਿਨ 1922 ਵਿੱਚ ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਚੌਰੀ ਚੌਰਾ ਕਾਂਡ ਵਾਪਰਿਆ ਸੀ।
* 4 ਫਰਵਰੀ 1881 ਨੂੰ ਲੋਕਮਾਨਿਆ ਤਿਲਕ ਦੀ ਸੰਪਾਦਨਾ ਹੇਠ ਰੋਜ਼ਾਨਾ ਅਖਬਾਰ ‘ਕੇਸਰੀ’ ਦਾ ਪਹਿਲਾ ਅੰਕ ਛਪਿਆ ਸੀ।
* ਅੱਜ ਦੇ ਦਿਨ 1847 ਵਿੱਚ ਮੈਰੀਲੈਂਡ ਵਿੱਚ ਅਮਰੀਕਾ ਦੀ ਪਹਿਲੀ ਟੈਲੀਗ੍ਰਾਫ ਕੰਪਨੀ ਦੀ ਸਥਾਪਨਾ ਹੋਈ ਸੀ।

Published on: ਫਰਵਰੀ 4, 2025 6:51 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।