ਬੱਚੇ ਵੱਲੋਂ ਬਰਿਆਨੀ ਮੰਗਣ ਉਤੇ ਹੁਣ ਬਦਲੇਗਾ ਆਂਗਣਵਾੜੀ ਕੇਂਦਰਾਂ ਦਾ MENU

ਰਾਸ਼ਟਰੀ

ਤਿਰੂਵਨੰਤਪੂਰਮ, 4 ਫਰਵਰੀ, ਦੇਸ਼ ਕਲਿੱਕ ਬਿਓਰੋ :

ਬੱਚੇ ਵੱਲੋਂ ਬਰਿਆਨੀ ਅਤੇ ਚਿਕਨ ਫਰਾਈ ਮੰਗਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸਰਕਾਰ ਆਂਗਣਵਾੜੀ ਵਿਚ ਮਿੰਨੂ ਬਦਲਣ ਦੀ ਸੋਚ ਰਹੀ ਹੈ। ਕੇਰਲ ਵਿੱਚ ਇਕ ਬੱਚੇ ਦੀ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਸੂਬੇ ਦੇ ਸਿਹਤ, ਮਹਿਲਾ ਤੇ ਬਾਲ ਕਲਿਆਣ ਮੰਤਰੀ ਵੀਨਾ ਜਾਰਜ ਨੇ ਬੱਚੇ ਦਾ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਬੱਚੇ ਨੇ ਬੜੀ ਮਸ਼ੂਮੀਅਤ ਨਾਲ ਇਹ ਅਪੀਲ ਕੀਤੀ ਹੈ ਅਤੇ ਇਸ ਉਤੇ ਸੋਚਿਆ ਜਾ ਰਿਹਾ ਹੈ।

ਮੰਤਰੀ ਵੀਨਾ ਨੇ ਕਿਹਾ ਕਿ ਬੱਚਿਆਂ ਲਈ ਪੌਸ਼ਟਿਕ ਭੋਜਨ ਯਕੀਨੀ ਕਰਨ ਲਈ ਆਂਗਣਵਾੜੀਆਂ ਰਾਹੀਂ ਅਲੱਗ ਅਲੱਗ ਭੋਜਨ ਦਿੱਤੇ ਜਾਂਦੇ ਹਨ। ਜਾਰਜ ਨੇ ਕਿਹਾਕਿ ਇਸ ਸਰਕਾਰ ਦੇ ਤਹਿਤ ਆਂਗਣਵਾੜੀਆਂ ਰਾਹੀਂ ਅੰਡੇ ਅਤੇ ਦੁੱਧ ਉਪਲੱਬਧ ਕਰਾਉਣ ਦੀ ਯੋਜਨਾ ਉਤੇ ਅਮਲ ਕੀਤਾ ਗਿਆ ਹੈ। ਵਾਇਰਲ ਵੀਡੀਓ ਵਿੱਚ ਟੋਪੀ ਪਾਈ ਬੱਚੇ ਦੀ ਮਾਸੂਮੀਅਤ ਨਾਲ ਆਪਣੀ ਮਾਂ ਨੂੰ ਪੁੱਛਦਾ ਹੋਏ ਕਹਿ ਹੈ ਕਿ ਮੈਨੂੰ ਆਂਗਣਵਾੜੀ ਵਿੱਚ ਉਪਮਾ ਦੀ ਥਾਂ ‘ਬਿਰਨੀ’ (ਬਰਿਆਨੀ) ਅਤੇ ‘ਪੋਰਿਚਾ ਕੋਝੀ’ (ਚਿਕਨ ਫਰਾਈ) ਚਾਹੀਦਾ। ਬੱਚੇ ਦੀ ਮਾਂਤ ਨੇ ਕਿਹਾ ਕਿ ਜਦੋਂ ਉਹ ਘਰ ਬਿਰਆਨੀ ਮੰਗ ਰਿਹਾ ਸੀ, ਤਾਂ ਉਸਨੇ ਵੀਡੀਓ ਬਣਾਇਆ ਅਤੇ ਫਿਰ ਉਸ ਨੂੰ ਇੰਸਟਾਗ੍ਰਾਮ ਉਤੇ ਸਾਂਝਾ ਕਰ ਦਿੱਤਾ, ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ।

Published on: ਫਰਵਰੀ 4, 2025 11:53 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।