ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ’ਤੇ ਗੋਲੀਬਾਰੀ
ਫ਼ਿਰੋਜ਼ਪੁਰ, 4 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਸ਼ਹਿਰ ’ਚ ਬੀਤੀ ਰਾਤ ਇੱਕ ਵੱਡੀ ਘਟਨਾ ਵਾਪਰੀ ਹੈ। ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਹੈ।
ਇਹ ਵਾਕਿਆ ਫ਼ਿਰੋਜ਼ਪੁਰ-ਜੀਰਾ ਰੋਡ ’ਤੇ ਪਿੰਡ ਸ਼ੇਰਖਾ ਦੇ ਨੇੜੇ ਵਾਪਰਿਆ।ਉਦੋਂ ਕੁਲਬੀਰ ਜੀਰਾ ਆਪਣੀ ਕਾਰ ’ਚ ਸਫ਼ਰ ਕਰ ਰਹੇ ਸਨ। ਹਮਲਾਵਰ ਕ੍ਰੇਟਾ ਕਾਰ ’ਚ ਸਨ, ਜਿਨ੍ਹਾਂ ਨੇ ਜ਼ੀਰਾ ਦਾ ਪਿੱਛਾ ਕਰਦੇ ਹੋਏ ਗੋਲੀਆਂ ਚਲਾਈਆਂ।
ਇਸ ਵਾਰਦਾਤ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜ਼ੀਰਾ ਦੀ ਕਾਰ ਦੇ ਪਿੱਛੇ ਕ੍ਰੇਟਾ ਗੱਡੀ ਦਿਖਾਈ ਦੇ ਰਹੀ ਹੈ। ਹਮਲਾਵਰ ਕੌਣ ਸਨ ਅਤੇ ਹਮਲੇ ਪਿੱਛੇ ਕੀ ਵਜ੍ਹਾ ਸੀ, ਪੁਲਿਸ ਜਾਂਚ ਕਰ ਰਹੀ ਹੈ।
Published on: ਫਰਵਰੀ 4, 2025 2:23 ਬਾਃ ਦੁਃ