‘ਆਪ‘ ਵਿਧਾਇਕ ਦਿਨੇਸ਼ ਮੋਹਨੀਆਂ ਖਿਲਾਫ FIR ਦਰਜ
ਨਵੀਂ ਦਿੱਲੀ: 5 ਫਰਵਰੀ, ਦੇਸ਼ ਕਲਿੱਕ ਬਿਓਰੋ
ਦਿੱਲੀ ਵਿਧਾਨ ਸਭਾ ਚੋਣਾ ਲਈ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਮੋਹਨੀਆ ‘ਤੇ ਮੰਗਲਵਾਰ ਨੂੰ ਚੋਣਾਂ ਦੇ ਪ੍ਰਚਾਰ ਦੌਰਾਨ ਇੱਕ ਔਰਤ ਨਾਲ ਦੁਰਵਿਵਹਾਰ ਕਰਨਦੇ ਦੋਸ਼ਾਂ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ। ਪੁਲਸ ਨੇ ਸੰਗਮ ਵਿਹਾਰ ਤੋਂ ‘ਆਪ’ ਵਿਧਾਇਕ ਦੇ ਖਿਲਾਫ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਮਹਿਲਾ ਨੇ ਆਪਣੀ ਸ਼ਿਕਾਇਤ ‘ਚ ਦਾਅਵਾ ਕੀਤਾ ਹੈ ਕਿ ਚੋਣ ਪ੍ਰਚਾਰ ਦੌਰਾਨ ਮੋਹਨੀਆ ਨੇ ਉਸ ‘ਤੇ ਫਲਾਇੰਗ ਕਿੱਸ ਕੀਤੀ ਸੀ।
Published on: ਫਰਵਰੀ 5, 2025 12:09 ਬਾਃ ਦੁਃ