ਭਾਰਤੀਆਂ ਦੇ Deport ਹੋਣ ‘ਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਬਿਆਨ
ਚੰਡੀਗੜ੍ਹ: 5 ਫਰਵਰੀ, ਦੇਸ਼ ਕਲਿੱਕ ਬਿਓਰੋ
ਅਮਰੀਕਾ ਤੋਂ ਭਾਰਤੀਆਂ ਦੇ ਡਿਪੋਰਟ ਹੋਣ ’ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਜੰਮ ਕੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਦੇਸ਼ ਦੇ ਹਾਲਾਤਾਂ ਕਰ ਕੇ ਹੀ ਸਾਡੇ ਨੌਜਵਾਨ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ’ਚ ਰੋਜ਼ੀ ਰੋਟੀ ਕਮਾਉਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡਿਪੋਰਟ ਹੋਏ ਨੌਜਵਾਨ ਅਪਰਾਧੀ ਨਹੀਂ ਬਲਕਿ ਰੋਜ਼ੀ ਰੋਟੀ ਲਈ ਮਜ਼ਬੂਰੀ ਵੱਸ ਅਮਰੀਕਾ ਗਏ ਸਨ। ਜੇਕਰ ਨੌਜਵਾਨ ਕਿਸੇ ਗੈਰ ਕਾਨੂੰਨੀ ਸਰਗਰਮੀ ’ਚ ਸ਼ਾਮਿਲ ਹਨ ਤਾਂ ਉਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸਿਰਫ ਅਪਰਾਧਿਕ ਰਿਕਾਰਡ ਵਾਲਿਆਂ ਨੂੰ ਹੀ ਡਿਪੋਟ ਕੀਤਾ ਜਾਣਾ ਚਾਹੀਦਾ ਹੈ ਪਰ ਬਾਕੀਆਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਸੀ।
Published on: ਫਰਵਰੀ 5, 2025 2:17 ਬਾਃ ਦੁਃ