ਭੋਪਾਲ, 6 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਹਵਾਈ ਫੌਜ ਦਾ ਦੋ ਸੀਟਾਂ ਵਾਲਾ ਲੜਾਕੂ ਜਹਾਜ਼ ਮਿਰਾਜ-2000 ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਬਹਿਰੇਟਾ ਸਾਨੀ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਿਆ। ਹਾਦਸਾ ਦੁਪਹਿਰ ਕਰੀਬ 2.40 ਵਜੇ ਵਾਪਰਿਆ। ਜਹਾਜ਼ ਵਿੱਚ ਦੋ ਪਾਇਲਟ ਸਵਾਰ ਸਨ। ਹਾਦਸੇ ਤੋਂ ਪਹਿਲਾਂ ਦੋਵੇਂ ਪਾਇਲਟਾਂ ਨੇ ਖੁਦ ਨੂੰ ਬਾਹਰ ਕੱਢ ਲਿਆ ਸੀ। ਦੋਵੇਂ ਸੁਰੱਖਿਅਤ ਹਨ।
ਇੱਕ ਪਾਇਲਟ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਹ ਮੋਬਾਈਲ ‘ਤੇ ਕਿਸੇ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹਵਾਈ ਸੈਨਾ ਦੀ ਟੀਮ ਹੈਲੀਕਾਪਟਰ ਰਾਹੀਂ ਮੌਕੇ ‘ਤੇ ਪਹੁੰਚੀ ਅਤੇ ਦੋਵੇਂ ਪਾਇਲਟਾਂ ਨਾਲ ਗਵਾਲੀਅਰ ਲਈ ਰਵਾਨਾ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਤਿੰਨ ਜਹਾਜ਼ਾਂ ਨੇ ਗਵਾਲੀਅਰ ਤੋਂ ਨਿਯਮਤ ਸਿਖਲਾਈ ਉਡਾਣ ਭਰੀ ਸੀ। ਇਨ੍ਹਾਂ ‘ਚੋਂ ਦੋ ਜਹਾਜ਼ ਸੁਰੱਖਿਅਤ ਪਰਤ ਗਏ। ਏਅਰ ਫੋਰਸ ਨੇ ਸਿਸਟਮ ਦੀ ਖਰਾਬੀ ਨੂੰ ਹਾਦਸੇ ਦਾ ਮੁੱਖ ਕਾਰਨ ਦੱਸਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ।05:09 PM
Published on: ਫਰਵਰੀ 6, 2025 5:31 ਬਾਃ ਦੁਃ