ਜੈਪੁਰ, 6 ਫਰਵਰੀ, ਦੇਸ਼ ਕਲਿੱਕ ਬਿਓਰੋ :
ਰੋਡਵੇਜ਼ ਬੱਸ ਦਾ ਟਾਇਰ ਫੱਟਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 6 ਹੋਰ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਏ। ਜੈਪੁਰ ਦੇ ਦੁਦੂ ਵਿੱਚ ਐਨਐਚ-48 ਉਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਰੋਡਵੇਜ਼ ਬੱਸ ਜੈਪੁਰ ਤੋਂ ਅਜਮੇਰ ਜਾ ਰਹੀ ਸੀ। ਇਸ ਦੌਰਾਨ ਅਚਾਨਕ ਰੋਡਵੇਜ ਬੱਸ ਦਾ ਟਾਇਰ ਫਟ ਗਿਆ ਅਤੇ ਬੱਸ ਕੋਲ ਜਾ ਰਹੀ ਈਕੋ ਕਾਰ ਵਿੱਚ ਜਾ ਵਜੀ। ਈਕੋ ਕਾਰ ਵਿੱਚ ਬੈਠੇ 8 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੇ ਸਾਰੇ ਭੀਲਵਾੜਾ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮਹਾਂਕੁੰਭ ਜਾ ਰਹੇ ਸਨ। ਹਾਦਸੇ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਐਸਪੀ ਆਨੰਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਰੋਡਵੇਜ ਬੱਸ ਜੈਪੁਰ ਤੋਂ ਅਜਮੇਰ ਜਾ ਰਹੀ ਸੀ। ਈਕੋ ਕਾਰ ਅਜਮੇਰ ਤੋਂ ਜੈਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਮੌਖਮਪੁਰਾ ਨੇੜੇ ਅਚਾਨਕ ਰੋਡਵੇਜ ਬੱਸ ਦਾ ਟਾਇਰ ਫਟ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਡਵਾਈਡਰ ਲੰਘ ਕੇ ਦੂਜੇ ਪਾਸੇ ਤੋਂ ਆ ਰਹੀ ਕਾਰ ਵਿੱਚ ਜਾ ਟਕਰਾਈ। ਬੱਸ ਦੀ ਟੱਕ ਕਾਰਨ ਈਕੋ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਕਾਰ ਵਿੱਚ ਬੈਠੇ ਸਾਰੇ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
Published on: ਫਰਵਰੀ 6, 2025 6:52 ਬਾਃ ਦੁਃ