ਅੱਜ ਫਿਰ ਮਿਲੀ ਸਕੂਲਾਂ ‘ਚ ਬੰਬ ਹੋਣ ਦੀ ਧਮਕੀ, ਬੱਚਿਆਂ ਨੂੰ ਛੁੱਟੀ ਕਰਕੇ ਘਰ ਭੇਜਿਆ
ਨਵੀਂ ਦਿੱਲੀ, 7 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਅੱਜ ਸ਼ੁੱਕਰਵਾਰ ਸਵੇਰੇ ਪੂਰਬੀ ਦਿੱਲੀ ਦੇ ਸ਼ਿਵ ਨਾਦਰ ਅਤੇ ਨੋਇਡਾ ਦੇ ਐਲਕਨ ਸਕੂਲ ਨੂੰ ਬੰਬ ਹੋਣ ਦੀ ਧਮਕੀ ਮਿਲੀ ਸੀ। ਸੂਚਨਾ ਮਿਲਣ ’ਤੇ ਪੁਲੀਸ ਨੇ ਡੌਗ ਸਕੁਐਡ ਨਾਲ ਦੋਵਾਂ ਸਕੂਲਾਂ ’ਚ ਪਹੁੰਚ ਕੇ ਜਾਂਚ ਕੀਤੀ। ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਨੋਇਡਾ ਦੇ ਇੱਕ ਸਕੂਲ ਨੂੰ ਧਮਕੀ ਭਰਿਆ ਮੇਲ ਆਇਆ ਸੀ। ਜਿਸ ਨੂੰ ਸਕੂਲ ਦੇ ਹੀ ਇੱਕ ਬੱਚੇ ਨੇ ਭੇਜਿਆ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਧਮਕੀ ਭਰੀ ਮੇਲ ਉਸੇ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਨੇ ਭੇਜੀ ਸੀ ਅਤੇ ਉਹ ਸਕੂਲ ਨਹੀਂ ਜਾਣਾ ਚਾਹੁੰਦਾ ਸੀ।
Published on: ਫਰਵਰੀ 7, 2025 8:53 ਪੂਃ ਦੁਃ