ਪ੍ਰਾਇਮਰੀ ਅਧਿਆਪਕ ਤੇ ਹੋਏ ਜਾਨਲੇਵਾ ਹਮਲੇ ਖਿਲਾਫ ਡੀਆਈਜੀ ਪਟਿਆਲਾ ਰੇਂਜ ਨੂੰ ਦਿੱਤਾ ਗਿਆ ਮੰਗ ਪੱਤਰ

ਪੰਜਾਬ

ਪ੍ਰਾਇਮਰੀ ਅਧਿਆਪਕ ਤੇ ਹੋਏ ਜਾਨਲੇਵਾ ਹਮਲੇ ਖਿਲਾਫ ਡੀਆਈਜੀ ਪਟਿਆਲਾ ਰੇਂਜ ਨੂੰ ਦਿੱਤਾ ਗਿਆ ਮੰਗ ਪੱਤਰ

ਪਟਿਆਲਾ : 7 ਫਰਵਰੀ, ਦੇਸ਼ ਕਲਿੱਕ ਬਿਓਰੋ

ਸ ਪ੍ਰ ਸ ਕਰੀਮਨਗਰ(ਚਿੱਚੜਵਾਲ) ਦੇ ਅਧਿਆਪਕ ਸਤਵੀਰ ਚੰਦ ਤੇ ਹੋਏ ਜਾਨਲੇਵਾ ਹਮਲੇ ਦੇ ਖ਼ਿਲਾਫ਼ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਪਾਤੜਾਂ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਂਝੇ ਵਫਦ ਵੱਲੋਂ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ।ਡੀਆਈਜੀ ਵੱਲੋਂ ਕਨੂੰਨ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਮਾਮਲਾ ਐੱਸਐੱਸਪੀ ਪਟਿਆਲਾ ਦੇ ਨੋਟਿਸ ਵਿੱਚ ਲਿਆਂਦਾ ਗਿਆ ਅਤੇ ਸ਼ਨੀਵਾਰ ਨੂੰ ਅਧਿਆਪਕ ਜੱਥੇਬੰਦੀਆਂ ਨਾਲ਼ ਮੀਟਿੰਗ ਤੈਅ ਕਰਵਾਈ ਗਈ।

       ਅਧਿਆਪਕ ਆਗੂਆਂ ਹਰਵਿੰਦਰ ਸਿੰਘ ਰੱਖੜਾ ਅਤੇ ਜਸਵਿੰਦਰ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਤੜਾਂ ਬਲਾਕ ਦੇ ਪਿੰਡ ਕਰੀਮਨਗਰ ਵਿੱਚ ਪੜਾਉਂਦੇ ਪ੍ਰਾਇਮਰੀ ਅਧਿਆਪਕ ਤੇ ਗੁੰਡਾਂ ਅਨਸਰਾਂ ਵੱਲੋਂ ਕੀਤੇ ਹਮਲੇ ਨੂੰ ਅੱਧਾ ਮਹੀਨਾ ਬੀਤ ਚੁੱਕਿਆ ਹੈ ਪਰ ਪਾਤੜਾਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਕੋਈ ਗੰਭੀਰਤਾ ਨਹੀਂ ਦਿਖਾਈ ਗਈ। ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰਕੇ ਪੀੜਤ ਅਧਿਆਪਕ ਨੂੰ ਇਨਸਾਫ਼ ਦਿਵਾਉਣ ਲਈ ਡੀਐੱਸਪੀ ਪਾਤੜਾਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਬਹੁਤ ਅਫਸੋਸ ਹੈ ਕਿ ਨਾ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਨਾ ਐਫਆਈਆਰ ਅਤੇ ਨਾ ਹੀ ਐਮਐਲਆਰ ਦੀ ਕਾਪੀ ਪੀੜਤ ਅਧਿਆਪਕ ਨੂੰ ਦਿੱਤੀ ਗਈ ਹੈ।ਉਹਨਾਂ ਡੀਆਈਜੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਪਾਤੜਾਂ ਹਲਕੇ ਦੀ ਸੱਤਾਧਾਰੀ ਧਿਰ ਦੇ ਸਿਆਸੀ ਦਬਾਅ ਅਤੇ ਸਥਾਨਕ ਪੁਲਿਸ ਦੀ ਪੀੜਤ ਅਧਿਆਪਕ ਵਿਰੋਧੀ ਪਹੁੰਚ ਨੂੰ ਮੁੱਖ ਰੱਖਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਕੇ  ਇਨਸਾਫ਼ ਮਿਲਣਾ ਯਕੀਨੀ ਕੀਤਾ ਜਾਵੇ।

           ਅਧਿਆਪਕ ਵਫ਼ਦ ਵਿੱਚ ਸ਼ਾਮਲ ਵਿਕਰਮਦੇਵ ਸਿੰਘ,ਅਤਿੰਦਰ ਪਾਲ ਸਿੰਘ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡ ਚਿੱਚੜਵਾਲ ਵਿਖੇ ਵਾਪਰੀ ਹਿੰਸਾ ਕਾਰਨ ਦੁਬਾਰਾ ਚੋਣ ਕਰਵਾਉਣੀ ਪਈ ਸੀ ਅਤੇ ਪੀੜਤ ਅਧਿਆਪਕ ਦੇ ਸਕੂਲ ਵਿੱਚੋਂ ਸੀ.ਸੀ.ਟੀ.ਵੀ. ਰਿਕਾਰਡਿੰਗ ਵਾਲਾ ਡੀ.ਵੀ.ਆਰ. ਵੀ ਚੁੱਕਿਆ ਗਿਆ ਸੀ। ਜਿਸਦੇ ਖਿਲਾਫ਼ ਉਕਤ ਅਧਿਆਪਕ ਵੱਲੋਂ ਦਰਖਾਸਤ ਵੀ ਦਿੱਤੀ ਗਈ ਸੀ। ਇਸ ਹਮਲੇ ਪਿੱਛੇ ੳਕਤ ਘਟਨਾ ਨਾਲ ਜੁੜਦੀ ਕੜੀ ਦੀ ਡੂੰਘਾਈ ਨਾਲ਼ ਜਾਂਚ ਕੀਤੇ ਜਾਣ ਦੀ ਲੋੜ ਹੈ।ਕਿਉਂਕਿ ਤਾਜ਼ਾ ਘਟਨਾਕ੍ਰਮ ਤਹਿਤ ਨਿਰਾਧਾਰ ਅਤੇ ਬੇਬੁਨਿਆਦ ਦੋਸ਼ ਲਾ ਕੇ ਸਤਵੀਰ ਚੰਦ ਦੀ ਸਿਆਸੀ ਦਬਾਅ ਹੇਠ ਗੁਰਦਾਸਪੁਰ ਵਿੱਚ ਜਬਰੀ ਬਦਲੀ ਕਰ ਦਿੱਤੀ ਗਈ ਹੈ ਜੋ ਸੱਤਾਧਾਰੀ ਧਿਰ ਦੀ ਸਿੱਧੀ ਦਖਲਅੰਦਾਜ਼ੀ ਤੋਂ ਬਿਨਾਂ ਸੰਭਵ ਨਹੀਂ ਹੈ।ਇਸ ਧੱਕੇਸ਼ਾਹੀ ਖਿਲਾਫ ਕੱਲ ਐੱਸਐੱਸਪੀ ਨੂੰ ਮਿਲਿਆ ਜਾਵੇਗਾ ਅਤੇ ਇਨਸਾਫ਼ ਲੈਣ ਲਈ ਸੰਘਰਸ਼ ਦਾ ਘੇਰਾ ਹੋਰ ਵੱਡਾ ਕੀਤਾ ਜਾਵੇਗਾ।

     ਇਸ ਮੌਕੇ ਰਾਜੀਵ ਕੁਮਾਰ,ਰਜਿੰਦਰ ਸਿੰਘ,ਦੀਦਾਰ ਸਿੰਘ,ਬਲਜਿੰਦਰ ਸਿੰਘ,ਰਜਿੰਦਰ ਸਿੰਘ ਜਵੰਦਾ ਅਤੇ ਸਤਵੀਰ ਚੰਦ ਵੀ ਹਾਜ਼ਰ ਰਹੇ।

Published on: ਫਰਵਰੀ 7, 2025 7:06 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।