ਅੱਜ ਦਾ ਇਤਿਹਾਸ
8 ਫਰਵਰੀ 1971 ਨੂੰ ਦੁਨੀਆ ਦੀ ਪਹਿਲੀ ਇਲੈਕਟ੍ਰਾਨਿਕ ਸਟਾਕ ਮਾਰਕੀਟ ਨਾਸਡੈਕ ਸ਼ੁਰੂ ਹੋਈ ਸੀ
ਚੰਡੀਗੜ੍ਹ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 8 ਫਰਵਰੀ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਿਕਰ ਕਰਦੇ ਹਾਂ 8 ਫਰਵਰੀ ਦੇ ਇਤਿਹਾਸ ਬਾਰੇ :-
- ਅੱਜ ਦੇ ਦਿਨ 2009 ‘ਚ ਸ਼੍ਰੀਨਗਰ ਦੇ ਨੇੜੇ ਖਿਲਨਮਾਰਗ ਇਲਾਕੇ ‘ਚ ਫੌਜ ਦੇ ਹਾਈ ਅਲਟੀਟਿਊਡ ਵਾਰਫੇਅਰ ਸਕੂਲ ਦੇ 350 ਜਵਾਨ ਬਰਫ ਦੇ ਤੋਦੇ ਹੇਠਾਂ ਦੱਬ ਗਏ ਸਨ।
- 2008 ਵਿਚ 8 ਫਰਵਰੀ ਨੂੰ ਭਾਰਤੀ ਵਿਗਿਆਨ ਸੰਸਥਾਨ, ਬੰਗਲੌਰ ਦੇ ਸੀਨੀਅਰ ਵਿਗਿਆਨੀ ਸ਼ਾਂਤਨੂ ਭੱਟਾਚਾਰੀਆ ਨੂੰ ਜੀ.ਡੀ. ਬਿਰਲਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
- ਅੱਜ ਦੇ ਦਿਨ 2006 ਵਿੱਚ ਸਿਓਲ ਵਿਖੇ ਭਾਰਤ ਅਤੇ ਦੱਖਣੀ ਕੋਰੀਆ ਦਰਮਿਆਨ 3 ਸਮਝੌਤਿਆਂ ਉੱਤੇ ਹਸਤਾਖਰ ਹੋਏ ਸਨ।
- 1999 ਵਿਚ 8 ਫਰਵਰੀ ਨੂੰ ਅਮਰੀਕੀ ਪੁਲਾੜ ਯਾਨ ਸਟਾਰਡਸਟ ਕੈਨੇਡੀ ਸਪੇਸ ਸੈਂਟਰ ਤੋਂ ਰਵਾਨਾ ਹੋਇਆ ਸੀ।
- ਅੱਜ ਦੇ ਦਿਨ 1994 ਵਿੱਚ ਕ੍ਰਿਕਟਰ ਕਪਿਲ ਦੇਵ ਨੇ 432 ਵਿਕਟ ਲੈ ਕੇ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਚਰਡ ਹੈਡਲੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਸੀ।
- 8 ਫਰਵਰੀ 1986 ਨੂੰ ਦਿੱਲੀ ਹਵਾਈ ਅੱਡੇ ‘ਤੇ ਪਹਿਲੀ ਵਾਰ ਪ੍ਰੀਪੇਡ ਟੈਕਸੀ ਸੇਵਾ ਸ਼ੁਰੂ ਕੀਤੀ ਗਈ ਸੀ।
- ਅੱਜ ਦੇ ਦਿਨ 1971 ਵਿੱਚ ਲਾਓਸ ਉੱਤੇ ਦੱਖਣੀ ਵੀਅਤਨਾਮੀ ਫੌਜ ਨੇ ਹਮਲਾ ਕੀਤਾ ਸੀ।
- 8 ਫਰਵਰੀ 1971 ਨੂੰ ਦੁਨੀਆ ਦੀ ਪਹਿਲੀ ਇਲੈਕਟ੍ਰਾਨਿਕ ਸਟਾਕ ਮਾਰਕੀਟ ਨਾਸਡੈਕ ਸ਼ੁਰੂ ਹੋਈ ਸੀ।
- ਅੱਜ ਦੇ ਦਿਨ 1952 ਵਿਚ ਮਹਾਰਾਣੀ ਐਲਿਜ਼ਾਬੈਥ ਬ੍ਰਿਟੇਨ ਦੀ ਮਹਾਰਾਣੀ ਅਤੇ ਰਾਸ਼ਟਰਮੰਡਲ ਦੇਸ਼ਾਂ ਦੀ ਮੁਖੀ ਬਣੀ ਸੀ।
- 8 ਫਰਵਰੀ 1909 ਨੂੰ ਯੂਰਪੀ ਦੇਸ਼ਾਂ ਜਰਮਨੀ ਅਤੇ ਫਰਾਂਸ ਵਿਚਾਲੇ ਮੋਰੋਕੋ ਸੰਧੀ ‘ਤੇ ਦਸਤਖਤ ਕੀਤੇ ਗਏ ਸਨ।
- ਅੱਜ ਦੇ ਦਿਨ 1881 ਵਿਚ ਭਾਰਤੀ ਸਿਵਲ ਸੇਵਕ ਅਤੇ ਪ੍ਰਸ਼ਾਸਕ ਵੀ.ਟੀ. ਕ੍ਰਿਸ਼ਨਮਾਚਾਰੀ ਦਾ ਜਨਮ ਹੋਇਆ ਸੀ।
- ਭਾਰਤੀ ਮਹਿਲਾ ਕ੍ਰਿਕਟਰ ਏਕਤਾ ਬਿਸ਼ਟ ਦਾ ਜਨਮ 8 ਫਰਵਰੀ 1986 ਨੂੰ ਹੋਇਆ ਸੀ।
- ਅੱਜ ਦੇ ਦਿਨ 1928 ਵਿੱਚ ਗੋਮੰਤਕ ਦਲ ਦੀ ਮੈਂਬਰ ਬਾਲਾ ਦੇਸਾਈ ਦਾ ਜਨਮ ਹੋਇਆ ਸੀ।
- ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਦਾ ਜਨਮ 8 ਫਰਵਰੀ 1963 ਨੂੰ ਹੋਇਆ ਸੀ।
Published on: ਫਰਵਰੀ 8, 2025 6:59 ਪੂਃ ਦੁਃ