ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ, ਫੈਸਲਾ ਅੱਜ

ਦਿੱਲੀ

ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ, ਫੈਸਲਾ ਅੱਜ
ਨਵੀਂ ਦਿੱਲੀ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੁਝ ਸਮੇਂ ਬਾਅਦ ਆਉਣੇ ਸ਼ੁਰੂ ਹੋ ਜਾਣਗੇ। 5 ਫਰਵਰੀ ਨੂੰ 70 ਸੀਟਾਂ ‘ਤੇ 60.54 ਫੀਸਦੀ ਵੋਟਿੰਗ ਹੋਈ ਸੀ। ਵੋਟਿੰਗ ਤੋਂ ਬਾਅਦ 14 ਐਗਜ਼ਿਟ ਪੋਲ ਆਏ।ਇਨ੍ਹਾਂ ਵਿੱਚ 12 ਨੇ ਭਾਜਪਾ ਦੇ ਜਿੱਤਣ ਤੇ 2 ਨੇ ਆਮ ਆਦਮੀ ਪਾਰਟੀ ਦੇ ਜਿੱਤਣ ਦਾ ਅਨੁਮਾਨ ਲਗਾਇਆ ਸੀ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਐਲਿਸ ਵਾਜ਼ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਲਈ 5 ਹਜ਼ਾਰ ਲੋਕਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਇੱਕ ਸਾਫ਼-ਸੁਥਰੀ ਗਿਣਤੀ ਪ੍ਰਕਿਰਿਆ ਲਈ, ਹਰੇਕ ਵਿਧਾਨ ਸਭਾ ਹਲਕੇ ਵਿੱਚ 5 VVPAT (ਵੇਰੀਫਾਈਏਬਲ ਪੇਪਰ ਆਡਿਟ ਟ੍ਰੇਲਜ਼) ਦੀ ਰੈਂਡਮ ਚੋਣ ਕੀਤੀ ਜਾਵੇਗੀ।
ਦਿੱਲੀ ਵਿਧਾਨ ਸਭਾ ਦੀਆਂ ਪਿਛਲੀਆਂ 3 ਚੋਣਾਂ ਦੇ ਮੁਕਾਬਲੇ ਇਸ ਵਾਰ ਘੱਟ ਵੋਟਿੰਗ ਹੋਈ ਹੈ। ਇਸ ਵਾਰ 60.54% ਲੋਕਾਂ ਨੇ ਆਪਣੀ ਵੋਟ ਪਾਈ ਹੈ। ਸਾਲ 2013 ਵਿੱਚ 65.63% ਵੋਟਿੰਗ ਹੋਈ ਸੀ। 2015 ਵਿੱਚ 67.12% ਅਤੇ 2020 ਵਿੱਚ 62.59% ਵੋਟਾਂ ਪਈਆਂ ਸਨ।

Published on: ਫਰਵਰੀ 8, 2025 7:08 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।