ਅਮਰੀਕਾ ਦੇ ਅਲਾਸਕਾ ‘ਚ ਲਾਪਤਾ ਜਹਾਜ਼ ਦਾ ਮਲਬਾ ਮਿਲਿਆ, 10 ਲੋਕਾਂ ਦੀ ਮੌਤ

ਕੌਮਾਂਤਰੀ

ਅਮਰੀਕਾ ਦੇ ਅਲਾਸਕਾ ‘ਚ ਲਾਪਤਾ ਜਹਾਜ਼ ਦਾ ਮਲਬਾ ਮਿਲਿਆ, 10 ਲੋਕਾਂ ਦੀ ਮੌਤ
ਅਲਾਸਕਾ, 8 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਵੀਰਵਾਰ ਨੂੰ ਅਮਰੀਕਾ ਦੇ ਅਲਾਸਕਾ ‘ਚ 10 ਲੋਕਾਂ ਨੂੰ ਲੈ ਕੇ ਜਾ ਰਿਹਾ ਚਾਰਟਰਡ ਜਹਾਜ਼ ਅਚਾਨਕ ਲਾਪਤਾ ਹੋ ਗਿਆ ਸੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਜਹਾਜ਼ ਵਿੱਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ ਹੈ। ਬੇਰਿੰਗ ਏਅਰ ਦੇ ਇਸ ਜਹਾਜ਼ ਨੇ ਅਲਾਸਕਾ ਦੇ ਉਨਲਾਕਲੀਟ ਤੋਂ ਨੋਮ ਲਈ ਉਡਾਣ ਭਰੀ ਸੀ। ਜਹਾਜ਼ ਦਾ ਮਲਬਾ ਸ਼ੁੱਕਰਵਾਰ ਨੂੰ ਨੋਮ ਤੋਂ ਕਰੀਬ 54 ਕਿਲੋਮੀਟਰ ਦੱਖਣ-ਪੂਰਬ ‘ਚ ਮਿਲਿਆ।
ਨੋਮ ਵਾਲੰਟੀਅਰ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਜਹਾਜ਼ ਵਿੱਚ ਨੌਂ ਯਾਤਰੀ ਅਤੇ ਇੱਕ ਪਾਇਲਟ ਸਵਾਰ ਸੀ। ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟ ਰਡਾਰ ਦੇ ਅੰਕੜਿਆਂ ਮੁਤਾਬਕ ਜਹਾਜ਼ ਉਨਲਾਕਲੀਟ ਤੋਂ ਉਡਾਣ ਭਰਨ ਦੇ 39 ਮਿੰਟ ਬਾਅਦ ਰਡਾਰ ਤੋਂ ਗਾਇਬ ਹੋ ਗਿਆ। ਉਨਲਾਕਲੀਟ ਅਤੇ ਨੋਮ ਵਿਚਕਾਰ ਦੂਰੀ 235 ਕਿਲੋਮੀਟਰ ਹੈ।
ਅਮਰੀਕੀ ਕੋਸਟ ਗਾਰਡ ਨੇ ਕਿਹਾ ਕਿ ਜਹਾਜ਼ ਦੇ ਅੰਦਰ ਤਿੰਨ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ। ਬਾਕੀ 7 ਲਾਸ਼ਾਂ ਅਜੇ ਵੀ ਜਹਾਜ਼ ਦੇ ਅੰਦਰ ਹਨ, ਪਰ ਬਚਾਅ ਕਰਮਚਾਰੀ ਉਨ੍ਹਾਂ ਤੱਕ ਨਹੀਂ ਪਹੁੰਚ ਸਕੇ ਹਨ। ਫਾਇਰ ਵਿਭਾਗ ਨੇ ਦੱਸਿਆ ਕਿ ਲਾਪਤਾ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Published on: ਫਰਵਰੀ 8, 2025 11:53 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।