ਨਵੀਂ ਦਿੱਲੀ, 8 ਫਰਵਰੀ, ਦੇਸ਼ ਕਲਿੱਕ ਬਿਓਰੋ :
ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਮੁੱਖ ਮੰਤਰੀ ਅਤੇ ‘ਆਪ’ ਆਗੂ ਆਤਿਸ਼ੀ ਨੇ ਕਿਹਾ ਕਿ ਭਾਜਪਾ ਖਿਲਾਫ ਲੜਾਈ ਜਾਰੀ ਰਹੇਗੀ। ‘ਆਪ’ ਆਗੂ ਆਤਿਸ਼ੀ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਉਤੇ ਭਰੋਸਾ ਦਿਖਾਉਣ ਲਈ ਮੈਂ ਕਾਲਕਾਜੀ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ। ਮੈਂ ਆਪਦੀ ਟੀਮ ਨੂੰ ਵਧਾਈ ਦਿੰਦੀ ਹਾਂ ਜਿੰਨਾਂ ‘ਬਾਹੁਬਲ’ ਗੁੰਡਾਗਰਦੀ, ਮਾਰਕੁੱਟ ਦਾ ਸਾਹਮਣਾ ਕਰਦੇ ਹੋਏ ਜ਼ਮੀਨੀ ਪੱਧਰ ਉਤੇ ਮਿਹਨਤ ਕੀਤੀ ਅਤੇ ਜਨਤਾ ਕੋਲ ਪਹੁੰਚੇ। ਬਾਕੀ ਦਿੱਲੀ ਦੀ ਜਨਤਾ ਦਾ ਜਨਾਦੇਸ਼ ਹੈ ਅਤੇ ਮੈਂ ਜਨਾਦੇਸ਼ ਨੂੰ ਸਵੀਕਾਰ ਕਰਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੀ ਸੀਟ ਜਿੱਤ ਗਈ ਹਾਂ, ਪ੍ਰੰਤੂ ਇਹ ਜਸ਼ਨ ਮਨਾਉਣ ਦਾ ਸਮਾਂ ਨਹੀਂ ਹੈ। ਭਾਜਪਾ ਖਿਲਾਫ ਜੰਗ ਜਾਰੀ ਰਹੇਗੀ। ਆਮ ਆਦਮੀ ਪਾਰਟੀ ਹਮੇਸ਼ਾ ਗਲਤ ਦੇ ਖਿਲਾਫ ਲੜਦੀ ਆਈ ਹੈ ਅਤੇ ਲੜਦੀ ਰਹੇਗੀ। ਇਹ ਜ਼ਰੂਰ ਇਕ ਝਟਕਾ ਹੈ, ਪ੍ਰੰਤੂ ਆਮ ਆਦਮੀ ਪਾਰਟੀ ਦਾ ਸੰਘਰਸ਼ ਦਿੱਲੀ ਅਤੇ ਦੇਸ਼ ਦੇ ਲੋਕਾਂ ਲਈ ਵੀ ਖਤਮ ਨਹੀਂ ਹੋਵੇਗਾ।
Published on: ਫਰਵਰੀ 8, 2025 5:56 ਬਾਃ ਦੁਃ