ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਬੱਲੋਮਾਜਰਾ ਦੇ ਕਬੱਡੀ ਕੱਪ ਦਾ ਉਦਘਾਟਨ

ਪੰਜਾਬ

ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਬੱਲੋਮਾਜਰਾ ਦੇ ਮਹਾਂ ਕਬੱਡੀ ਕੱਪ ਦਾ ਉਦਘਾਟਨ

ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮੁੜ ਸ਼ੁਰੂ ਕਰਾਂਗੇ ਵਰਲਡ ਕਬੱਡੀ ਕੱਪ: ਸੁਖਬੀਰ ਸਿੰਘ ਬਾਦਲ
ਮੋਹਾਲੀ, 8 ਫ਼ਰਵਰੀ, ਦੇਸ਼ ਕਲਿੱਕ ਬਿਓਰੋ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਮੁਹਾਲੀ ਦੇ ਪਿੰਡ ਬੱਲੋਮਾਜਰਾ ਦੇ ਕਬੱਡੀ ਕੱਪ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਕਬੱਡੀ ਕੱਪ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਬੱਡੀ ਨੂੰ ਪੰਜਾਬ ਦੀ ਸ਼ਾਨ ਅਤੇ ਮਾਂ ਖੇਡ ਦੱਸਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਕਬੱਡੀ ਖੇਡ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਲਈ ਬੇਹੱਦ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਅਕਾਲੀ ਦਲ ਸਰਕਾਰ ਦੌਰਾਨ ਪੰਜਾਬ ’ਚ ਵਿਸ਼ਵ ਕੱਪ ਕਬੱਡੀ ਦੇ ਵੱਡੇ ਟੂਰਨਾਮੈਂਟ ਕਰਵਾਏ ਗਏ ਸਨ, ਜਿਨਾਂ ਦੀ ਮਦਦ ਨਾਲ ਪੰਜਾਬ ਦੀ ਮਿੱਟੀ ਨਾਲ ਜੁੜੀ ਇਹ ਖੇਡ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਈ। ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਨੇ ਕਬੱਡੀ ਖੇਡ ਦੀ ਬੇਹੱਦ ਅਣਦੇਖੀ ਕੀਤੀ ਹੈ, ਜਿਸ ਕਰਕੇ ਕਈ ਉੱਚ ਪੱਧਰੀ ਮੈਚ ਅਤੇ ਲੀਗ ਬੰਦ ਹੋ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮਾਂ ਖੇਡ ਕਬੱਡੀ ਨੂੰ ਮੁੜ ਸ਼ਿਖਰਾਂ ’ਤੇ ਲਿਜਾਉਣ ਲਈ ਯਤਨ ਕੀਤੇ ਜਾਣਗੇ ਅਤੇ ਮੁੜ ਤੋਂ ਵਰਲਡ ਕਬੱਡੀ ਕੱਪ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਬੱਲੋਮਾਜਰਾ ਦਾ ਕਬੱਡੀ ਕੱਪ ਪੰਜਾਬੀ ਨੌਜਵਾਨਾਂ ਲਈ ਇੱਕ ਵਧੀਆ ਮੰਚ ਹੈ, ਜਿਥੇ ਉਹ ਆਪਣੀ ਖੇਡ ਦੀ ਕਾਬਲੀਅਤ ਵਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। ਉਹਨਾਂ ਇਹ ਕੱਪ ਕਰਵਾਉਣ ਵਾਲੇ ਆਯੋਜਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਉਹਨਾਂ ਨੂੰ ਵੀ ਇਸ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਇਹ ਕਬੱਡੀ ਕੱਪ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਅਤੇ 9 ਫਰਵਰੀ ਨੂੰ ਇਥੇ 8 ਅਕੈਡਮੀਆ ਦੀਆ ਚੋਟੀ ਦੀਆ ਟੀਮਾਂ ਦੇ ਮੈਚ ਹੋਣਗੇ ਅਤੇ ਪੰਜਾਬੀ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਵੀ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਡੇਰਾਬੱਸੀ ਤੋਂ ਇੰਚਾਰਜ ਐਨ. ਕੇ. ਸ਼ਰਮਾ, ਰਣਜੀਤ ਸਿੰਘ ਗਿੱਲ ਪ੍ਰਧਾਨ ਹਲਕਾ ਖਰੜ, ਬਾਬਾ ਜਾਨਕੀ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ, ਜੱਸੀ ਬੱਲੋਮਾਜਰਾ ਸਰਪੰਚ, ਚਰਨਜੀਤ ਸਿੰਘ ਕਾਲੇਵਾਲ, ਮਨਮੋਹਨ ਸਿੰਘ, ਸੀ. ਏ. ਹਰਜੀਤ ਸਿੰਘ, ਹਰਮਨਪ੍ਰੀਤ ਸਿੰਘ ਪ੍ਰਿੰਸ, ਬਿੱਲਾ ਛੱਜੂਮਾਜਰਾ , ਅਵਤਾਰ ਸਿੰਘ ਦਾਉ, ਜਸਵੀਰ ਸਿੰਘ ਜੱਸੀ, ਰਣਧੀਰ ਸਿੰਘ ਧੀਰਾ ,ਹਰਜਿੰਦਰ ਸਿੰਘ ਬਲੌਗੀ, ਹਰਵਿੰਦਰ ਨੰਬਰਦਾਰ ਸੋਹਾਣਾ, ਸੋਨੀ ਬੜੀ, ਬਲਜੀਤ ਸਿੰਘ ਦੈੜੀ, ਅਮਨ ਪੂਨੀਆ, ਜਰਨੈਲ ਸਿੰਘ ਬਲੌਗੀ ਅਤੇ ਹੋਰ ਪ੍ਰਬੰਧਕ ਹਾਜ਼ਰ ਸਨ।

Published on: ਫਰਵਰੀ 8, 2025 7:30 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।