ਚੰਡੀਗੜ੍ਹ, 10 ਫਰਵਰੀ, ਦੇਸ਼ ਕਲਿਕ ਬਿਊਰੋ :
2.5 ਫੁੱਟ ਕੱਦ ਦੇ ਜਸਮੇਰ ਸਿੰਘ ਉਰਫ਼ ਪੋਲਾ ਮਲਿਕ ਵਾਸੀ ਕੁਰੂਕਸ਼ੇਤਰ ਹਰਿਆਣਾ ਦਾ ਵਿਆਹ 3.5 ਫੁੱਟ ਕੱਦ ਵਾਲੀ ਸੁਪ੍ਰੀਤ ਕੌਰ ਵਾਸੀ ਜਲੰਧਰ ਨਾਲ ਹੋਇਆ ਹੈ। ਸੁਪ੍ਰੀਤ ਕੌਰ ਕੈਨੇਡਾ ਰਹਿੰਦੀ ਹੈ। ਉਹ ਵਿਆਹ ਲਈ ਜਲੰਧਰ ਸਥਿਤ ਆਪਣੇ ਘਰ ਆਈ ਹੋਈ ਸੀ। ਦੋਵੇਂ ਸ਼ਨੀਵਾਰ ਨੂੰ ਜਲੰਧਰ ਦੇ ਗੁਰਦੁਆਰਾ ਸਾਹਿਬ ‘ਚ ਲਾਵਾਂ ਲੈਣ ਗਏ ਸਨ।
ਉਨ੍ਹਾਂ ਦੇ ਵਿਆਹ ਤੋਂ ਬਾਅਦ ਡਾਂਸ ਕਰਦੇ ਹੋਏ ਵੀਡੀਓਜ਼ ਸਾਹਮਣੇ ਆਏ ਹਨ। ਅੱਜ ਸੋਮਵਾਰ ਨੂੰ ਕੁਰੂਕਸ਼ੇਤਰ ‘ਚ ਦੋਹਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ। ਦੋਵਾਂ ਦੀ ਮੁਲਾਕਾਤ ਫੇਸਬੁੱਕ ‘ਤੇ ਹੋਈ ਸੀ। ਡੇਢ ਸਾਲ ਤੱਕ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ।
Published on: ਫਰਵਰੀ 10, 2025 10:15 ਪੂਃ ਦੁਃ